ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ

0
119

ਨਵੀਂ ਦਿੱਲੀ : ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕਰਕੇ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਚੀਫ ਆਲੋਕ ਜੋਸ਼ੀ ਨੂੰ ਇਸਦਾ ਚੇਅਰਮੈਨ ਬਣਾਇਆ ਹੈ। ਨਵਾਂ ਬੋਰਡ 15 ਮੈਂਬਰਾਂ ਦਾ ਹੋਵੇਗਾ। ਇਸਦੇ ਦੂਜੇ ਮੈਂਬਰਾਂ ਵਿੱਚ ਪੰਕਜ ਸਰਨ, ਸਾਬਕਾ ਵੈਸਟਰਨ ਏਅਰ ਕਮਾਂਡਰ ਏਅਰ ਮਾਰਸ਼ਲ ਪੀ ਐੱਮ ਸਿਨਹਾ, ਸਾਬਕਾ ਸਦਰਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਏ ਕੇ ਸਿੰਘ, ਮਿਲਟਰੀ ਸਰਵਿਸਿਜ਼ ਤੋਂ ਰਿਅਰ ਐਡਮਿਰਲ ਮੋਂਟੀ ਖੰਨਾ, ਰਿਟਾਇਰਡ ਵਾਈਸ ਐਡਮਿਰਲ ਪੀ ਐੱਸ ਚੀਮਾ, ਪ੍ਰੋਫੈਸਰ ਕੇ ਕਾਮਕੋਟੀ, ਬੀ ਐੱਸ ਮੂਰਤੀ, ਸਾਬਕਾ ਆਈ ਪੀ ਐੱਸ ਅਫਸਰ ਰਾਜੀਵ ਰੰਜਨ ਵਰਮਾ ਤੇ ਮਨਮੋਹਨ ਸਿੰਘ, ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਬੀ ਵੈਂਕਟੇਸ਼ ਵਰਮਾ, ਦਵਿੰਦਰ ਸ਼ਰਮਾ, ਏ ਬੀ ਮਾਥੁਰ, ਬਿਮਲ ਪਟੇਲ ਤੇ ਆਰ ਰਾਧਾ�ਿਸ਼ਨਨ ਹੋਣਗੇ। ਬੋਰਡ ਦੀ ਮੀਟਿੰਗ ਵੀਰਵਾਰ ਹੋਵੇਗੀ। ਬੋਰਡ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਰਿਪੋਰਟਾਂ ਦਿੰਦਾ ਹੈ ਤੇ ਉਹ ਅੱਗੇ ਪ੍ਰਧਾਨ ਮੰਤਰੀ ਦਫਤਰ ਨੂੰ ਘੱਲਦੇ ਹਨ।