ਕੰਜ਼ਰਵੇਟਿਵ ਸਾਂਸਦ ਨੇ ਆਪਣੇ ਹਾਰੇ ਆਗੂ ਲਈ ਸੀਟ ਛੱਡੀ

0
78

ਵੈਨਕੂਵਰ : ਕੈਨੇਡੀਅਨ ਚੋਣਾਂ ਵਿੱਚ ਅਲਬਰਟਾ ਤੋਂ ਕੰਜ਼ਰਵੇਟਿਵ ਉਮੀਦਵਾਰ ਵਜੋਂ 82 ਫੀਸਦੀ ਵੋਟਾਂ ਲੈ ਕੇ ਚੁਣੇ ਗਏ ਐੱਮ ਪੀ ਡੈਮੀਏਨ ਕੁਰਕ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੀ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਉੱਥੋਂ ਚੋਣ ਲੜਨ ਦੀ ਪੇਸ਼ਕਸ਼ ਕਰਦਿਆਂ ਅਸਤੀਫਾ ਦੇ ਦਿੱਤਾ ਹੈ ਅਤੇ ਸੀਟ ਖਾਲੀ ਕਰ ਦਿੱਤੀ ਹੈ। ਖੁਦ ਚੋਣ ਹਾਰਨ ਵਾਲੇ ਪੋਲੀਵਰ ਨੇ ਡੈਮੀਏਨ ਦੀ ਨਿਰਸਵਾਰਥ ਭਾਵਨਾ ਦੀ ਪ੍ਰਸੰਸਾ ਕਰਦਿਆਂ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ। ਓਟਵਾ ਦੇ ਗੁਆਂਢੀ ਹਲਕੇ ਕਾਰਲਟਨ ਤੋਂ 20 ਸਾਲਾਂ ਤੋਂ ਜਿੱਤਦੇ ਆ ਰਹੇ ਕੰਜ਼ਰਵੇਟਿਵ ਪਾਰਟੀ ਆਗੂ ਨੂੰ ਇਸ ਵਾਰ ਉਥੋਂ ਦੇ ਲੋਕਾਂ ਨੇ ਬੁਰੀ ਤਰਾਂ ਹਰਾ ਦਿੱਤਾ ਸੀ। ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਕ ਦਿਨ ਪਹਿਲਾਂ ਹੀ ਇਹ ਸੰਕੇਤ ਦੇ ਦਿਤਾ ਸੀ ਕਿ ਵਿਰੋਧੀ ਆਗੂ ਵੱਲੋਂ ਆਪਣੇ ਇਕ ਸਾਂਸਦ ਨੂੰ ਆਪਣੇ ਲਈ ਸੀਟ ਖਾਲੀ ਕਰਨ ਲਈ ਮਨਾਇਆ ਜਾ ਰਿਹਾ ਹੈ, ਜਿਸ ਦਾ ਉਹ ਸਵਾਗਤ ਕਰਨਗੇ ਅਤੇ ਉਥੇ ਜਲਦ ਚੋਣ ਕਰਵਾਉਣ ਦੇ ਯਤਨ ਕੀਤੇ ਜਾਣਗੇ।