ਹਰਵਿੰਦਰ ਭੰਡਾਲ ਅੱਜ ‘ਨਵਾਂ ਜ਼ਮਾਨਾ’ ਟੀ ਵੀ ’ਤੇ

0
224

ਟਰੰਪ ਪੋਪ ਦੇ ਰੂਪ ’ਚ
ਵਾਸ਼ਿੰਗਟਨ : ਨਵੇਂ ਪੋਪ ਦੀ ਚੋਣ ਅਜੇ ਹੋਣੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾ ਦੀ ਪਹਿਲੀ ਪਸੰਦ ਪੋਪ ਬਣਨਾ ਹੈ। ਹੁਣ ਉਨ੍ਹਾ ਦੇ ਦਫਤਰ ਨੇ ਇੱਕ ਅਜਿਹੀ ਏ ਆਈ ਇਮੇਜ ਜਾਰੀ ਕੀਤੀ ਹੈ, ਜਿਸ ਵਿੱਚ ਉਹ ਪੋਪ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਗਰਦਨ ਵਿੱਚ ਕਰਾਸ ਪਾਇਆ ਹੋਇਆ ਹੈ।
ਭਗਦੜ ’ਚ 7 ਸ਼ਰਧਾਲੂਆਂ ਦੀ ਮੌਤ
ਪਣਜੀ : ਉੱਤਰੀ ਗੋਆ ਦੇ ਸ਼ਿਰਗਾਂਵ ਪਿੰਡ ਵਿੱਚ ਸ੍ਰੀ ਲੈਰਾਈ ਯਾਤਰਾ ਦੌਰਾਨ ਸ਼ੁੱਕਰਵਾਰ ਰਾਤ ਭਗਦੜ ਮਚਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਯਾਤਰਾ ਵਿੱਚ ਗੋਆ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹਜ਼ਾਰਾਂ ਸ਼ਰਧਾਲੂ ਪੁੱਜੇ ਸਨ। ਸ਼ਰਧਾਲੂ ਜਦੋਂ ਮੰਦਰ ਵੱਲ ਜਾ ਰਹੇ ਸਨ ਤਾਂ ਇੱਕ ਦੁਕਾਨ ਦੇ ਸਾਹਮਣੇ ਬਿਜਲੀ ਦੀ ਤਾਰ ਨਾਲ ਕਰੰਟ ਲੱਗਣ ਕਰਕੇ ਕੁਝ ਡਿੱਗ ਪਏ ਤੇ ਇਸ ਦੌਰਾਨ ਭਗਦੜ ਦੀ ਹਾਲਤ ਪੈਦਾ ਹੋ ਗਈ।