ਪ੍ਰਵੀਨ ਸਿਨਹਾ ਨੂੰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ

0
108

ਚੰਡੀਗੜ੍ਹ : ਪੰਜਾਬ ਸਰਕਾਰ ਨੇ 10 ਆਈ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪਟਿਆਲਾ ਦੇ ਐੱਸ ਐੱਸ ਪੀ ਡਾ. ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀ ਆਈ ਜੀ ਬਣਾਇਆ ਗਿਆ ਹੈ। ਉਨ੍ਹਾ ਦੀ ਥਾਂ ਵਰੁਣ ਸ਼ਰਮਾ ਨੂੰ ਪਟਿਆਲਾ ਦਾ ਐੱਸ ਐੱਸ ਪੀ ਲਾਇਆ ਗਿਆ ਹੈ। ਵਰਿੰਦਰ ਕੁਮਾਰ ਨੂੰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਵਿਸ਼ੇਸ਼ ਡੀ ਜੀ ਪੀ ਲਾਇਆ ਗਿਆ ਹੈ। ਏ ਡੀ ਜੀ ਪੀ ਸ੍ਰੀ ਐੱਨ ਆਰ ਆਈ ਪ੍ਰਵੀਨ ਕੁਮਾਰ ਸਿਨਹਾ ਨੂੰ ਏ ਡੀ ਜੀ ਪੀ ਇੰਟੈਲੀਜੈਂਸ ਲਾਉਂਦਿਆਂ ਨਾਲ ਹੀ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਕੁਲਦੀਪ ਸਿੰਘ ਚਾਹਲ ਨੂੰ ਡੀ ਆਈ ਜੀ ਤਕਨੀਕੀ ਸੇਵਾਵਾਂ, ਹਰਜੀਤ ਸਿੰਘ ਨੂੰ ਡੀ ਆਈ ਜੀ ਟਰੇਨਿੰਗ ਲਾਉਂਦਿਆਂ ਡੀ ਆਈ ਜੀ ਬਠਿੰਡਾ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਤੁਸ਼ਾਰ ਗੁਪਤਾ ਨੂੰ ਏ ਆਈ ਜੀ ਪ੍ਰੋਵਿਜ਼ਨਿੰਗ, ਮਨਿੰਦਰ ਸਿੰਘ ਨੂੰ ਏ ਆਈ ਜੀ ਭਲਾਈ ਪੰਜਾਬ ਲਾਉਂਦਿਆਂ ਐੱਸ ਐੱਸ ਪੀ ਅੰਮਿ੍ਰਤਸਰ ਰੂਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰਕਮਲਪ੍ਰੀਤ ਸਿੰਘ ਖੱਖ ਨੂੰ ਏ ਆਈ ਜੀ ਐੱਨ ਆਰ ਆਈ ਜਲੰਧਰ ਲਾਇਆ ਗਿਆ ਹੈ।