14 ਵਿਦਿਆਰਥੀਆਂ ਦੇ ਐੱਮ ਬੀ ਬੀ ਐੱਸ ਦਾਖਲੇ ਰੱਦ

0
119

ਨਵੀਂ ਦਿੱਲੀ : ਨੈਸ਼ਨਲ ਮੈਡੀਕਲ ਕਮਿਸ਼ਨ (ਐਨ ਐੱਮ ਸੀ) ਨੇ ਨੀਟ-ਯੂ ਜੀ 2024 ਪ੍ਰੀਖਿਆ ਬੇਨੇਮੀਆਂ ਵਿੱਚ ਸ਼ਾਮਲ ਪਾਏ ਗਏ 14 ਵਿਦਿਆਰਥੀਆਂ ਦੇ ਐੱਮ ਬੀ ਬੀ ਐੱਸ ਦੇ ਦਾਖਲੇ ਰੱਦ ਕਰ ਦਿੱਤੇ ਹਨ ਤੇ 26 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਨੀਟ-ਯੂ ਜੀ 2025 ਦੀ ਚਾਰ ਮਈ ਨੂੰ ਹੋਣ ਵਾਲੀ ਪ੍ਰੀਖਿਆ ਤੋਂ ਪਹਿਲਾਂ ਕੀਤੀ ਗਈ ਹੈ। ਇਹ ਕਾਰਵਾਈ ਸੈਸ਼ਨ 2024-25 ਦੇ ਵਿਦਿਆਰਥੀਆਂ ’ਤੇ ਕੀਤੀ ਗਈ ਹੈ। ਨੀਟ ਪੇਪਰ ਲੀਕ ਦੀ ਕਈ ਏਜੰਸੀਆਂ ਵੱਲੋਂ ਜਾਂਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੋਰਡ ਨੇ 42 ਵਿਦਿਆਰਥੀਆਂ ਨੂੰ ਤਿੰਨ ਸਾਲਾਂ ਲਈ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਸੀ। ਕਮਿਸ਼ਨ ਨੇ ਕਿਹਾ ਕਿ ਸੀ ਬੀ ਆਈ ਦੀ ਜਾਂਚ ਦੇ ਆਧਾਰ ’ਤੇ 215 ਵਿਦਿਆਰਥੀਆਂ ਨੂੰ 2024-25 ਸੈਸ਼ਨ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ।