ਅਮਲੋਹ : ਪਿੰਡ ਨਰਾਇਣਗੜ੍ਹ ਕੋਲ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਤੀਸਰਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਸਹਾਇਕ ਥਾਣੇਦਾਰ ਮੋਹਣ ਸਿੰਘ ਨੇ ਦੱਸਿਆ ਕਿ 20 ਸਾਲਾ ਅਮਿਤ ਕੁਮਾਰ ਪੁੱਤਰ ਸਚਿਦਾ ਨੰਦ ਵਾਸੀ ਅਮਲੋਹ ਲੱਡੂ ਕੁਮਾਰ (16) ਪੁੱਤਰ ਅਜ਼ਾਦ ਯਾਦਵ ਅਤੇ ਗੋਲੂ (17) ਪੁੱਤਰ ਗੋਰੀਨ ਵਾਸੀਆਨ ਅਮਲੋਹ ਨਾਲ ਪਿੰਡ ਬਡਾਲੀ ਵੱਲ ਜਾ ਰਿਹਾ ਸੀ ਕਿ ਪਿੰਡ ਨਰਾਇਣਗੜ੍ਹ ਨੇੜੇ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਿਆ, ਅਮਿਤ ਅਤੇ ਲੱਡੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੋਲੂ ਗੰਭੀਰ ਜ਼ਖਮੀ ਹੋ ਗਿਆ।