ਚੰਡੀਗੜ੍ਹ : ਡਰੋਨ ਹਮਲਿਆਂ ਦੀ ਚਰਚਾ ਦਰਮਿਆਨ ਸੋਸ਼ਲ ਮੀਡੀਆ ’ਤੇ ਡਰੋਨ ਪਕੌੜੇ ਵੀ ਸੁਰਖੀਆਂ ਵਿੱਚ ਹਨ। ਰਿਟਾਇਰਡ ਲੈਫਟੀਨੈਂਟ ਜਨਰਲ ਕੇ ਜੇ ਐੱਸ ਢਿੱਲੋਂ ਨੇ ਆਪਣੇ ‘ਐੱਕਸ’ ਖਾਤੇ ਉੱਤੇ ਡਰੋਨ ਦੇ ਆਕਾਰ ਵਾਲੇ ਪਕੌੜਿਆਂ ਦੀ ਤਸਵੀਰ ਸਾਂਝੀ ਕੀਤੀ ਹੈ। ਜਨਰਲ ਢਿੱਲੋਂ ਨੇ ਫੋਟੋ ਨਾਲ ਲਿਖਿਆ, ‘ਡਰੋਨ ਪਕੌੜੇਏਅਰ ਡਿਫੈਂਸ ਰੈਜੀਮੈਂਟ ਵਿੱਚ ਨਵਾਂ ਨਾਸ਼ਤਾ। ਜੈ ਹਿੰਦ।’ ਤਸਵੀਰ ਵਿੱਚ ਪਕੌੜੇ ਬਿਲਕੁਲ ਡਰੋਨ ਜਿਹੇ ਆਕਾਰ ਦੇ ਨਜ਼ਰ ਆ ਰਹੇ ਹਨ, ਜੋ ਆਮ ਪਕੌੜਿਆਂ ਨਾਲੋਂ ਬਿਲਕੁਲ ਵੱਖਰੇ ਹਨ। ਇਸ ’ਤੇ ਸਾਬਕਾ ਆਈ ਪੀ ਐੱਸ ਅਧਿਕਾਰੀ ਗੁਰਿੰਦਰ ਢਿੱਲੋਂ ਨੇ ਟਿੱਪਣੀ ਕਰਦਿਆਂ ਲਿਖਿਆ, ‘‘ਸਾਰੇ ਪੰਜਾਬੀ ਭਰਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ‘ਡਰੋਨ ਪਕੌੜੇ’ ਖਾਣੇ ਸ਼ੁਰੂ ਕਰਨ, ਜੋ ਇੱਕ ਟਰਕਿਸ਼-ਚਾਈਨੀਜ਼ ਡਿਸ਼ ਹੈ, ਤਾਂ ਕਿ ਭਾਰਤੀ ਹਵਾਈ ਰੈਜੀਮੈਂਟ ਨੂੰ ਪੂਰੀ ਹਮਾਇਤ ਦਿੱਤੀ ਜਾ ਸਕੇ। ਸਾਨੂੰ ਆਪਣੀਆਂ ਏਅਰ ਡਿਫੈਂਸ ਫੋਰਸਿਜ਼ ’ਤੇ ਮਾਣ ਹੈ।’’ ਇੱਕ ਹੋਰ ਯੂਜ਼ਰ ਰਾਜ ਸ਼ੁਕਲਾ ਨੇ ਮਜ਼ਾਕ ਵਿੱਚ ਲਿਖਿਆ, ‘‘ਇੰਡੀਅਨ ਏਅਰ ਡਿਫੈਂਸ ਰੈਜੀਮੈਂਟ ਨੂੰ ਤੁਰੰਤ ‘ਡਰੋਨ ਪਕੌੜਾ’ ਪੇਟੈਂਟ ਕਰਾਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਕੋਈ ਚਲਾਕ ਕਾਰੋਬਾਰੀ ਇਸ ਨੂੰ ਹੜੱਪ ਲਵੇ!’’





