ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਹੈ ਕਯਾ?

0
131

ਨਵੀਂ ਦਿੱਲੀ : ਕਾਂਗਰਸ ਨੇ ਟਰੰਪ ਵੱਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਦਾ ਮੁੜ ਦਾਅਵਾ ਕੀਤੇ ਜਾਣ ਮਗਰੋਂ ਬੁੱਧਵਾਰ ਤਨਜ਼ ਕੱਸਦਿਆਂ ਕਿਹਾ ਕਿ ‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਹੈ ਕਯਾ?’ ਟਰੰਪ ਨੇ ਸਾਊਦੀ ਅਰਬ ਵਿਚ ਮੰਗਲਵਾਰ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜੰਗਬੰਦੀ ਕਰਵਾਈ ਹੈ। ਟਰੰਪ ਨੇ ਹਾਲਾਂਕਿ ਨਾਲ ਹੀ ਦੋਵਾਂ ਮੁਲਕਾਂ ਨੂੰ ਵਪਾਰ ਕਰਨ ਦੀ ਵੀ ਨਸੀਹਤ ਦਿੱਤੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੁਝ ਦਿਨ ਪਹਿਲਾਂ ਸਾਨੂੰ ਪਾਕਿਸਤਾਨ ਨਾਲ ਗੋਲੀਬੰਦੀ ਬਾਰੇ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਤੋਂ ਮਿਲੀ ਸੀ। ਹੁਣ ਮੰਗਲਵਾਰ ਨੂੰ ਸਾਊਦੀ ਅਰਬ ਵਿਚ ਜਨਤਕ ਪ੍ਰੋਗਰਾਮ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪਾਬੰਦੀਆਂ ਤੇ ਵਪਾਰਕ ਸੌਦਿਆਂ ਦਾ ਲਾਲਚ ਤੇ ਧਮਕੀ ਦਾ ਇਸਤੇਮਾਲ ਕਰਕੇ ਭਾਰਤ ਨੂੰ ਗੋਲੀਬੰਦੀ ਲਈ ਮਜਬੂਰ ਤੇ ਬਲੈਕਮੇਲ ਕੀਤਾ।