ਕੁੱਤਿਆਂ ਤੋਂ ਬਚਦਾ ਤੇਂਦੂਆ ਦਰੱਖਤ ’ਤੇ ਚੜ੍ਹਿਆ

0
142

ਨੰਗਲ : ਭਾਖੜਾ ਰੋਡ ’ਤੇ ਸ਼ੁੱਕਰਵਾਰ ਸਵੇਰੇ ਤੇਂਦੂਆ ਦਰੱਖਤ ’ਤੇ ਫਸਿਆ ਮਿਲਿਆ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੇਂਦੂਆ ਵੀਰਵਾਰ ਰਾਤ ਨੂੰ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਚਣ ਲਈ ਦਰੱਖਤ ’ਤੇ ਚੜ੍ਹ ਗਿਆ ਸੀ, ਪਰ ਹੇਠਾਂ ਨਹੀਂ ਉੱਤਰ ਸਕਿਆ। ਤੇਂਦੂਏ ਨੇ ਬੀਤੀ ਰਾਤ ਇਲਾਕੇ ਵਿੱਚ ਇਕ ਕੁੱਤੇ ਨੂੰ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਤੇਂਦੂਆ ਭੱਜ ਕੇ ਨੇੜਲੇ ਦਰੱਖਤ ’ਤੇ ਚੜ੍ਹ ਗਿਆ। ਜਾਨਵਰਾਂ ਦੀ ਸੁਰੱਖਿਆ ਨਾਲ ਜੁੜੇ ਕਾਰਕੰੁਨ ਪ੍ਰਭਾਤ ਭੱਟੀ ਨੇ ਦੱਸਿਆ ਕਿ ਇਹ ਲਗਭਗ ਡੇਢ ਸਾਲ ਦਾ ਤੇਂਦੂਆ ਹੈ ਅਤੇ ਤਣਾਅ ਵਿੱਚ ਹੈ, ਮੌਕੇ ’ਤੇ ਇਕੱਠੀ ਹੋਈ ਭੀੜ ਕਾਰਨ ਉਸ ਦੀ ਹਾਲਤ ਹੋਰ ਖਰਾਬ ਹੋ ਰਹੀ ਹੈ। ਜੰਗਲਾਤ ਵਿਭਾਗ ਨੇ ਉਸਨੂੰ ਸੁਰੱਖਿਅਤ ਬਚਾਉਣ ਲਈ ਉਸ ਨੂੰ ਬੇਹੋਸ਼ ਕਰਕੇ ਜੰਗਲ ’ਚ ਛੱਡਣ ਦਾ ਫੈਸਲਾ ਕੀਤਾ।