ਸਕੂਲਾਂ ’ਚ ਸ਼ੂਗਰ ਬੋਰਡ ਲਾਉਣ ਦੀ ਹਦਾਇਤ

0
60

ਨਵੀਂ ਦਿੱਲੀ : ਬੱਚਿਆਂ ਵਿੱਚ ਵਧ ਰਹੇ ਟਾਈਪ 2 ਡਾਇਬਟੀਜ਼ ਦੇ ਕੇਸਾਂ ਦਰਮਿਆਨ ਸੀ ਬੀ ਐੱਸ ਈ ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਚਿਆਂ ਨੂੰ ਜ਼ਿਆਦਾ ਮਿੱਠਾ ਖਾਣ ਨਾਲ ਜੁੜੇ ਜੋਖਮਾਂ ਬਾਰੇ ਜਾਗਰੂਕ ਕਰਨ ਲਈ ‘ਸ਼ੂਗਰ ਬੋਰਡ’ ਲਗਾਉਣ। ਸੀ ਬੀ ਐੱਸ ਈ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਇਕ ਦਹਾਕੇ ਵਿੱਚ ਬੱਚਿਆਂ ਵਿਚ ਟਾਈਪ 2 ਡਾਇਬਟੀਜ਼ (ਸ਼ੱਕਰ ਰੋਗ) ਦੇ ਕੇਸਾਂ ਵਿੱਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ।
ਟਾਈਪ 2 ਡਾਇਬਟੀਜ਼ ਇਕ ਅਜਿਹੀ ਸਥਿਤੀ ਹੈ, ਜੋ ਪਹਿਲਾਂ ਬਾਲਗਾਂ ਵਿੱਚ ਦੇਖੀ ਜਾਂਦੀ ਸੀ।