ਕਾਠਮੰਡੂ : ਹਿਮਾਲਿਆ ਵਿੱਚ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲੋਹੋਤਸੇ ਨੂੰ ਚੜ੍ਹਨ ਤੋਂ ਬਾਅਦ ਇੱਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਰਾਜਸਥਾਨ ਦੇ ਰਾਕੇਸ਼ ਬਿਸ਼ਨੋਈ ਨੇ ਸੋਮਵਾਰ ਨੂੰ ਲੋਹੋਤਸੇ ਦੇ ਸਿਖਰ ਬਿੰਦੂ ਤੋਂ ਵਾਪਸ ਆਉਣ ਤੋਂ ਬਾਅਦ ਕੈਂਪ ਚਾਰ ਦੇ ਨੇੜੇ ਯੈਲੋ ਬੈਂਡ ’ਤੇ ਆਖਰੀ ਸਾਹ ਲਿਆ। ਬਿਸ਼ਨੋਈ ਨੇ ਐਤਵਾਰ ਨੂੰ ਆਪਣੀ ਮਾਊਂਟ ਐਵਰੈਸਟ ਦੀ ਕੋਸ਼ਿਸ਼ ਛੱਡਣ ਬਾਅਦ ਮਾਊਂਟ ਲੋਹੋਤਸੇ ’ਤੇ ਚੜ੍ਹਾਈ ਕੀਤੀ। ਚੋਟੀ ਤੋਂ ਉਤਰਨ ਦੌਰਾਨ ਯੈਲੋ ਬੈਂਡ ਦੇ ਨੇੜੇ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਮੁੰਦਰ ਤਲ ਤੋਂ 8516 ਮੀਟਰ ਦੀ ਉਚਾਈ ’ਤੇ ਲੋਹੋਤਸੇ ਮਾਊਂਟ ਐਵਰੈਸਟ ਕੇ 2 ਅਤੇ ਕੰਗਚੇਨਜੰਗਾ ਤੋਂ ਬਾਅਦ ਧਰਤੀ ਦੀ ਚੌਥੀ ਸਭ ਤੋਂ ਉੱਚੀ ਚੋਟੀ ਹੈ।



