ਫੌਜੀ ਕਾਰਵਾਈਆਂ ਤੀਜੀ ਧਿਰ ਦੇ ਕਹਿਣ ’ਤੇ ਨਹੀਂ ਰੋਕੀਆਂ : ਜੈਸ਼ੰਕਰ

0
70

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਫੌਜੀ ਕਾਰਵਾਈਆਂ ਸਮਾਪਤ ਕਰਨ ਲਈ ਸਹਿਮਤੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਮਗਰੋਂ ਬਣੀ। ਜੈਸ਼ੰਕਰ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਦੇ ਪਿਛੋਕੜ ’ਚ ਕਹੀ ਕਿ ਅਮਰੀਕਾ ਨੇ ਸਹਿਮਤੀ ਬਣਾਉਣ ’ਚ ਭੂਮਿਕਾ ਨਿਭਾਈ ਸੀ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਭਵਿੱਖ ਵਿੱਚ ਪਹਿਲਗਾਮ ਵਰਗੇ ਕਿਸੇ ਵੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ’ਚ ਦਹਿਸ਼ਤਗਰਦਾਂ ’ਤੇ ਫਿਰ ਤੋਂ ਹਮਲਾ ਕਰੇਗਾ। ਉਨ੍ਹਾ ਕਿਹਾ ਕਿ ਇਹੀ ਕਾਰਨ ਹੈ ਕਿ ‘ਅਪਰੇਸ਼ਨ ਸਿੰਧੂਰ’ ਖਤਮ ਨਹੀਂ ਹੋਇਆ।