‘ਪਾਕਿਸਤਾਨ ਹਲਕੇ ਕੁੱਤੇ ਦਾ ਘਾਤਕ ਹੈਂਡਲਰ’

0
86

ਟੋਕੀਓ : ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਸਨਿੱਚਰਵਾਰ ਕਿਹਾ ਜੇ ਦਹਿਸ਼ਤਗਰਦੀ ਇੱਕ ਹਲਕਿਆ ਕੁੱਤਾ ਹੈ, ਤਾਂ ਪਾਕਿਸਤਾਨ ਇਸ ਦਾ ਘਾਤਕ ਹੈਂਡਲਰ ਹੈ। ਉਨ੍ਹਾ ਕਿਹਾ ਕਿ ਦੁਨੀਆ ਨੂੰ ਇਸ ਨਾਲ ਨਜਿੱਠਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ।
ਬੈਨਰਜੀ, ਜੋ ਕਿ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ਵਿਰੁੱਧ ਭਾਰਤ ਦੇ ਅਟੱਲ ਸਟੈਂਡ ਨੂੰ ਉਜਾਗਰ ਕਰਨ ਅਤੇ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਜਾਪਾਨ ਗਏ ਸਰਬ ਪਾਰਟੀ ਵਫਦ ਦਾ ਹਿੱਸਾ ਹਨ, ਨੇ ਕਿਹਾ, ‘ਅਸੀਂ ਇੱਥੇ ਸੱਚਾਈ ਦੱਸਣ ਲਈ ਆਏ ਹਾਂ ਅਤੇ ਭਾਰਤ ਇਸ ਅੱਗੇ ਝੁਕਣ ਤੋਂ ਇਨਕਾਰੀ ਹੈ। ਅਸੀਂ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਸਿੱਖਿਆ ਹੈ, ਜਿਸ ਨੂੰ ਉਹ ਸਮਝਦੇ ਹਨ।’