ਐਤਕੀਂ ਛੇਤੀ ਆ ਗਈ…

0
73

ਨਵੀਂ ਦਿੱਲੀ : 16 ਸਾਲਾਂ ਵਿੱਚ ਪਹਿਲੀ ਵਾਰ ਮੌਨਸੂਨ ਨੇ ਸਮੇਂ ਤੋਂ ਪਹਿਲਾਂ 24 ਮਈ ਨੂੰ ਕੇਰਲਾ ’ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਅੱਜ ਕੇਰਲਾ ਪੁੱਜ ਗਈ ਹੈ।
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਾਲ 2009 ਵਿੱਚ ਮੌਨਸੂਨ ਨੇ ਇਸੇ ਸਮੇਂ ਦਸਤਕ ਦਿੱਤੀ ਸੀ। ਇਸ ਦੇ ਤਾਮਿਲਨਾਡੂ ਤੇ ਕਰਨਾਟਕ ਵਿਚਲੀਆਂ ਕਈ ਥਾਵਾਂ ’ਤੇ ਪੁੱਜਣ ਦੇ ਆਸਾਰ ਹਨ। ਪਿਛਲੇ ਸਾਲ ਮੌਨਸੂਨ ਨੇ 30 ਮਈ ਨੂੰ ਦਸਤਕ ਦਿੱਤੀ ਸੀ। ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਤੇ ਕਈ ਸੂਬਿਆਂ ਵਿੱਚ ਗਰਮੀ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਗੋਆ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਆਮ ਲੋਕ ਝਰਨਿਆਂ ਤੇ ਨਦੀਆਂ ਕੋਲ ਨਾ ਜਾਣ। ਭਾਰਤੀ ਮੌਸਮ ਵਿਭਾਗ ਅਨੁਸਾਰ ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਤੇ ਕੇਰਲਾ ਵਿੱਚ 200 ਐੱਮ ਐੱਮ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਰਾਜਸਥਾਨ ਤੇ ਪੱਛਮੀ ਖੇਤਰਾਂ ਵਿਚ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।