‘ਆਪ’ ਦਾ ਸੀ ਬੀ ਆਈ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ

0
285

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦਾ ਵਫਦ ਬੁੱਧਵਾਰ ਸੀ ਬੀ ਆਈ ਹੈੱਡਕੁਆਰਟਰ ਪੁੱਜ ਕੇ ਭਾਜਪਾ ਵੱਲੋਂ ‘ਅਪ੍ਰੇਸ਼ਨ ਲੋਟਸ’ ਤਹਿਤ ਵਿਰੋਧੀ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਪਲਟਾਉਣ ਵਿਚ ਪੈਸੇ ਦੇ ਰੋਲ ਦੀ ਜਾਂਚ ਦੀ ਮੰਗ ਕੀਤੀ। ਵਿਧਾਇਕ ਆਤਿਸ਼ੀ, ਜਿਹੜੀ 10 ਮੈਂਬਰੀ ਵਫਦ ਵਿਚ ਸ਼ਾਮਲ ਸੀ, ਨੇ ਕਿਹਾ ਕਿ ਉਨ੍ਹਾ ਈ-ਮੇਲ ਕਰਕੇ ਸੀ ਬੀ ਆਈ ਦੇ ਡਾਇਰੈਕਟਰ ਸੁਬੋਧ ਕੁਮਾਰ ਜਾਇਸਵਾਲ ਤੋਂ ਮਿਲਣ ਦਾ ਸਮਾਂ ਮੰਗਿਆ ਸੀ, ਪਰ ਉਨ੍ਹਾ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਆਤਿਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਅਪ੍ਰੇਸ਼ਨ ਲੋਟਸ ਬਹੁਤ ਅਹਿਮ ਮੁੱਦਾ ਹੈ। ਭਾਜਪਾ ਇਸ ਅਪ੍ਰੇਸ਼ਨ ਵਿਚ 6300 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਸੀ ਬੀ ਆਈ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਹ ਪੈਸੇ ਕਿੱਥੋਂ ਆਏ। ਆਤਿਸ਼ੀ ਨੇ ਕਿਹਾਜਦੋਂ ਵੀ ਭਾਜਪਾ ਅਸੰਬਲੀ ਚੋਣਾਂ ਹਾਰਦੀ ਹੈ, ਵਿਰੋਧੀ ਪਾਰਟੀ ਦੀ ਸਰਕਾਰ ਨੂੰ ਉਲਟਾਉਣ ਲਈ ਸੀ ਬੀ ਆਈ ਤੇ ਈ ਡੀ ਨੂੰ ਵਰਤਣਾ ਸ਼ੁਰੂ ਕਰ ਦਿੰਦੀ ਹੈ। ਉਧਰ, ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਆਤਿਸ਼ੀ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਸਮੇਤ ‘ਆਪ’ ਨੇਤਾਵਾਂ ’ਤੇ ਭਿ੍ਰਸ਼ਟਾਚਾਰ ਦੇ ਝੂਠੇ ਦੋਸ਼ ਲਗਾਉਣ ਲਈ ਕਾਨੂੰਨੀ ਕਾਰਵਾਈ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸਕਸੈਨਾ ਨੇ ‘ਆਪ’ ਆਗੂਆਂ ਦੇ ਇਨ੍ਹਾਂ ਦੋਸ਼ਾਂ ਨੂੰ ‘ਫਰਜ਼ੀ’ ਦੱਸਦਿਆਂ ਖਾਰਜ ਕੀਤਾ ਹੈ ਕਿ ਜਦੋਂ ਉਹ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ ਦੇ ਚੇਅਰਮੈਨ ਸਨ ਤਾਂ ਉਨ੍ਹਾ 1400 ਕਰੋੜ ਰੁਪਏ ਦਾ ਭਿ੍ਰਸ਼ਟਾਚਾਰ ਕੀਤਾ ਸੀ।

LEAVE A REPLY

Please enter your comment!
Please enter your name here