ਮਹਿਲ ਕਲਾਂ, (ਬਲਵਿੰਦਰ ਸਿੰਘ ਵਜੀਦਕੇ)-ਭਾਰਤੀ ਕਮਿਊਨਿਸਟ ਪਾਰਟੀ ਦੇ ਉਘੇ ਆਗੂ ਕਾਮਰੇਡ ਗੁਰਦਿਆਲ ਸਿੰਘ ਬੀਹਲਾ (ਸਾਬਕਾ ਸਰਪੰਚ ਬੀਹਲਾ) ਨਮਿਤ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਬੀਹਲਾ (ਬਰਨਾਲਾ) ਵਿਖੇ ਹੋਇਆ। ਇਸ ਮੌਕੇ ਭਾਈ ਸੁਖਜਿੰਦਰ ਸਿੰਘ ਤੇ ਭਾਈ ਰਾਜਿੰਦਰ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਸੀ ਪੀ ਆਈ ਆਗੂ ਖੁਸ਼ੀਆ ਸਿੰਘ, ਮੁਲਾਜ਼ਮ ਆਗੂ ਕਰਮਜੀਤ ਸਿੰਘ ਬੀਹਲਾ, ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ, ਬਲਜੀਤ ਸਿੰਘ ਸਿੱਧੂ ਨੇ ਕਾਮਰੇਡ ਗੁਰਦਿਆਲ ਸਿੰਘ ਬੀਹਲਾ ਵੱਲੋਂ ਨਿੱਜ ਤੋਂ ਉਪਰ ਉਠ ਕੇ ਲੋਕਾਈ ਦੇ ਭਲੇ ਅਤੇ ਹਰ ਜਬਰ-ਜ਼ੁਲਮ ਖ਼ਿਲਾਫ਼ ਮੋਹਰੀ ਆਗੂ ਵਜੋਂ ਨਿਭਾਈਆਂ ਸੇਵਾਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਉਨ੍ਹਾ ਵੱਲੋਂ ਦਸ ਸਾਲ ਪਿੰਡ ਦੇ ਸਰਪੰਚ ਵਜੋਂ ਕਰਵਾਏ ਗਏ ਸਰਬਪੱਖੀ ਵਿਕਾਸ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾ ਦਾ ਸੱਚਾ-ਸੁੱਚਾ ਬੇਦਾਗ਼ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾਸਰੋਤ ਹੈ।
ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ, ਅਵਤਾਰ ਸਿੰਘ ਅਣਖੀ, ਬਲਵਿੰਦਰ ਸਿੰਘ ਵਜੀਦਕੇ, ਡਾ: ਜਗਰਾਜ ਸਿੰਘ ਮੂੰਮ, ਝਰਮਲ ਸਿੰਘ ਮਹਿਲ ਖੁਰਦ, ਬਲਜਿੰਦਰ ਸਿੰਘ ਢਿੱਲੋਂ, ਰਫੀਕ ਮੁਹੰਮਦ, ਤੇਜਿੰਦਰਦੇਵ ਸਿੰਘ ਮਿੰਟੂ, ਜਗਰਾਜ ਸਿੰਘ ਰਾਮਾ, ਜਥੇ: ਬਲਦੇਵ ਸਿੰਘ ਬੀਹਲਾ, ਗੁਰਮੀਤ ਸਿੰਘ ਸਿੱਧੂ, ਜ਼ੈਲਦਾਰ ਸਿੰਘ ਹਲਵਾਈ ਆਦਿ ਹਾਜ਼ਰ ਸਨ। ਅਖੀਰ ’ਚ ਕਾਮਰੇਡ ਬੀਹਲਾ ਦੇ ਪੁੱਤਰ ਜਗਸੀਰ ਸਿੰਘ ਹੈਪੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।