‘ਜੈਚੰਦ ਵਰਗਿਆਂ ਨੇ ਮੈਨੂੰ ਪਾਰਟੀ ਵਿੱਚੋਂ ਕਢਵਾਇਆ’

0
194

ਪਟਨਾ : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੁੱਤਰ ਤੇਜ਼ ਪ੍ਰਤਾਪ ਯਾਦਵ ਨੇ ਐਤਵਾਰ ਸਵੇਰੇ ਇੱਕ ਜਜ਼ਬਾਤੀ ਪੋਸਟ ਵਿੱਚ ਖੁਦ ਨੂੰ ਸਿਆਸੀ ਸਾਜ਼ਿਸ਼ਾਂ ਦਾ ਸ਼ਿਕਾਰ ਦੱਸਿਆ। ਉਸ ਨੇ ਇਸ਼ਾਰਿਆਂ ਵਿੱਚ ਕੁਝ ‘ਜੈਚੰਦ ਜਿਹੇ ਲਾਲਚੀ ਲੋਕਾਂ’ ਉਤੇ ਨਿਸ਼ਾਨਾ ਲਾਇਆ ਹੈ, ਜਿਸ ਨੂੰ ਸਿਆਸੀ ਗਲਿਆਰਿਆਂ ਵਿੱਚ ਉਸ ਦੇ ਛੋਟੇ ਭਰਾ ਤੇਜਸਵੀ ਯਾਦਵ ਦੇ ਕਰੀਬੀ ਸੰਜੈ ਯਾਦਵ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ।
ਪਾਰਟੀ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ 25 ਮਈ ਨੂੰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾਉਂਦਿਆਂ ਉਸ ਨਾਲ ਸਾਰੇ ਪਰਵਾਰਕ ਰਿਸ਼ਤੇ ਤੋੜ ਲਏ ਸਨ। ਲਾਲੂ ਨੇ ਆਪਣੇ ਵੱਡੇ ਪੁੱਤਰ ਦੀਆਂ ਕਾਰਵਾਈਆਂ ਨੂੰ ‘ਗ਼ੈਰਜ਼ਿੰਮੇਵਾਰਾਨਾ’ ਕਰਾਰ ਦਿੱਤਾ ਸੀ। ਤੇਜ ਪ੍ਰਤਾਪ ਨੇ ਪੋਸਟ ਵਿੱਚ ਕਿਹਾ ਹੈ, ‘‘ਮੇਰੇ ਪਿਆਰੇ ਮੰਮੀ ਪਾਪਾਮੇਰੀ ਸਾਰੀ ਦੁਨੀਆ ਤੁਹਾਡੇ ਦੋਵਾਂ ਵਿੱਚ ਵਸਦੀ ਹੈ। ਤੁਸੀਂ ਹੋ ਤਾਂ ਸਭ ਕੁਝ ਮੇਰੇ ਕੋਲ ਹੈ। ਪਾਪਾ ਤੁਸੀਂ ਨਹੀਂ ਹੁੰਦੇ ਤਾਂ ਨਾ ਇਹ ਪਾਰਟੀ ਹੁੰਦੀ ਤੇ ਨਾ ਮੇਰੇ ਨਾਲ ਸਿਆਸਤ ਕਰਨ ਵਾਲੇ ਜੈਚੰਦ ਜਿਹੇ ਲੋਕ।’’