ਸਾਂਸਦ ਪਿ੍ਰਆ ਸਰੋਜ ਤੇ ਰਿੰਕੂ ਸਿੰਘ ਦੀ 8 ਨੂੰ ਰਿੰਗ ਸੈਰੇਮਨੀ

0
136

ਲਖਨਊ : ਮਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੀ ਲੋਕ ਸਭਾ ਮੈਂਬਰ ਐਡਵੋਕੇਟ ਪਿ੍ਰਆ ਸਰੋਜ ਤੇ �ਿਕਟਰ ਰਿੰਕੂ ਸਿੰਘ ਦੀ 8 ਜੂਨ ਨੂੰ ਇੱਥੇ ਰਿੰਗ ਸੈਰੇਮਨੀ ਹੋ ਰਹੀ ਹੈ। ਵਾਰਾਨਸੀ ਦੇ ਪਿੰਡ ਕਰਖਿਆਓਂ ਦੀ ਪਿ੍ਰਆ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਸਾਂਸਦ ਹੈ। ਉਸ ਨੇ ਭਾਜਪਾ ਦੇ ਬੀ ਪੀ ਸਰੋਜ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਉਸ ਦੇ ਪਿਤਾ ਤੂਫਾਨੀ ਸਰੋਜ ਤਿੰਨ ਵਾਰ ਸਾਂਸਦ ਰਹੇ ਤੇ ਹੁਣ ਕੇਰਾਕਟ ਤੋਂ ਵਿਧਾਇਕ ਹਨ। ਰਿੰਕੂ ਅਲੀਗੜ੍ਹ ਤੋਂ ਹੈ।