ਪੋਲੈਂਡ ’ਚ ਟਰੰਪ ਦਾ ਆੜੀ ਰਾਸ਼ਟਰਪਤੀ ਚੁਣਿਆ ਗਿਆ

0
112

ਵਾਰਸਾ : ਪੋਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕੰਜ਼ਰਵੇਟਿਵ ਲਾਅ ਐਂਡ ਜਸਟਿਸ ਪਾਰਟੀ ਦੇ 42 ਸਾਲਾ ਆਗੂ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿੱਚ 50.89 ਫੀਸਦੀ ਵੋਟਾਂ ਲੈ ਕੇ ਜੇਤੂ ਰਹੇ ਹਨ, ਜਦੋਂਕਿ ਉਨ੍ਹਾ ਦੇ ਮੁਕਾਬਲੇ ਵਿੱਚ ਖੜ੍ਹੇ ਵਾਰਸਾ ਦੇ ਲਿਬਰਲ ਮੇਅਰ ਰਫਾਲ ਟਰਾਸਕੋਵਸਕੀ ਨੂੰ 49.11 ਫੀਸਦੀ ਵੋਟਾਂ ਮਿਲੀਆਂ।
ਪੋਲਿਸ਼ ਸਿਆਸੀ ਸਿਸਟਮ ਵਿੱਚ ਰੋਜ਼ਾਨਾ ਦੇ ਕੰਮ ਪ੍ਰਧਾਨ ਮੰਤਰੀ ਕਰਦੇ ਹਨ, ਜਿਨ੍ਹਾਂ ਦੀ ਚੋਣ ਸੰਸਦ ਕਰਦੀ ਹੈ। ਤਾਂ ਵੀ, ਰਾਸ਼ਟਰਪਤੀ ਦਾ ਰੋਲ ਰਸਮੀ ਨਹੀਂ ਹੁੰਦਾ। ਰਾਸ਼ਟਰਪਤੀ ਕੋਲ ਵਿਦੇਸ਼ੀ ਨੀਤੀ ਨੂੰ ਪ੍ਰਭਾਵਤ ਕਰਨ ਅਤੇ ਕਿਸੇ ਬਿੱਲ ਨੂੰ ਰੱਦ ਕਰਨ ਦੀ ਤਾਕਤ ਹੁੰਦੀ ਹੈ। ਸੱਜੇ-ਪੱਖੀ ਨਵਰੋਕੀ ਇਤਿਹਾਸਕਾਰ ਤੇ ਹੈਵੀਵੇਟ ਬਾਕਸਿੰਗ ਚੈਂਪੀਅਨ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾ ਦੀ ਹਮਾਇਤ ਕੀਤੀ ਸੀ। ਨਵਰੋਕੀ ਨੇ ਪਿਛਲੇ ਮਹੀਨੇ ਅਮਰੀਕਾ ’ਚ ਟਰੰਪ ਨਾਲ ਮੁਲਾਕਾਤ ਵੀ ਕੀਤੀ ਸੀ। ਅਮਰੀਕੀ ਗ੍ਰਹਿ ਮੰਤਰੀ �ਿਸਟੀ ਨੋਏਮ ਨੇ ਪਿਛਲੇ ਹਫਤੇ ਪੋਲੈਂਡ ਦੌਰੇ ਦੌਰਾਨ ਲੋਕਾਂ ਨੂੰ ਨਵਰੋਕੀ ਨੂੰ ਚੁਣਨ ਲਈ ਕਿਹਾ ਸੀ, ਤਾਂ ਜੋ ਪੋਲੈਂਡ ਦੇ ਟਰੰਪ ਨਾਲ ਕਰੀਬੀ ਸੰਬੰਧ ਰਹਿਣ।
ਲਾਅ ਐਂਡ ਜਸਟਿਸ ਪਾਰਟੀ ਨੇ ਪੋਲੈਂਡ ਵਿੱਚ 2015 ਤੋਂ 2023 ਤੱਕ ਰਾਜ ਕੀਤਾ ਤੇ ਫਿਰ ਉਹ ਡੋਨਲਡ ਟਸਕ ਦੀ ਅਗਵਾਈ ਵਾਲੀ ਕੇਂਦਰਵਾਦੀ ਕੁਲੀਸ਼ਨ ਹੱਥੋਂ ਹਾਰ ਗਈ ਸੀ। ਨਵਰੋਕੀ ਉਨ੍ਹਾਂ ਲੋਕਾਂ ਵਿੱਚ ਹਨ, ਜਿਨ੍ਹਾਂ ਪੋਲੈਂਡ ਵਿੱਚ ਸੋਵੀਅਤ ਲਾਲ ਫੌਜ ਦੀਆਂ ਯਾਦਗਾਰਾਂ ਨੂੰ ਉਖਾੜਨ ਦੀ ਅਗਵਾਈ ਕੀਤੀ ਸੀ। ਨਵਰੋਕੀ ਨੇ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਦਾ ਵਿਰੋਧ ਕੀਤਾ ਸੀ। ਉਹ ਯੂਰਪੀ ਯੂਨੀਅਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।