ਲਖਮੀਰਵਾਲਾ ਬ੍ਰਾਂਚ ਵੱਲੋਂ ਪਾਰਟੀ ਕਾਂਗਰਸ ਲਈ ਇੱਕ ਲੱਖ ਰੁਪਏ ਭੇਟ

0
108

ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੇ ਚੰਡੀਗੜ੍ਹ ’ਚ ਸਤੰਬਰ ਵਿੱਚ ਹੋ ਰਹੇ 25 ਵੇਂ ਮਹਾਂ-ਸੰਮੇਲਨ ਦੇ ਪ੍ਰਬੰਧਾਂ ਲਈ ਸਬ-ਡਵੀਜ਼ਨ ਬੁਢਲਾਡਾ ਸਮੇਤ ਪੂਰੇ ਜ਼ਿਲ੍ਹੇ ਵਿੱਚ ਫੰਡ ਮੁਹਿੰਮ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ, ਮਲਕੀਤ ਮੰਦਰਾਂ, ਜਗਸੀਰ ਰਾਏ ਕੇ, ਰੂਪ ਸਿੰਘ ਢਿੱਲੋਂ ਆਦਿ ਆਗੂਆਂ ਵੱਲੋਂ ਲਗਾਤਾਰ ਜਾਰੀ ਹੈ, ਪ੍ਰੰਤੂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨਿੱਜੀ ਰੂਪ ਵਿੱਚ ਵੀ ਜਨਤਕ ਫੰਡ ਉਗਰਾਹੀ ਕਰ ਰਹੇ ਹਨ। ਦਰਜਨ ਤੋਂ ਜ਼ਿਆਦਾ ਬ੍ਰਾਂਚਾਂ ਵਿੱਚ ਫੰਡ ਇਕੱਠਾ ਹੋ ਵੀ ਚੁੱਕਾ ਹੈ।ਇਸੇ ਲੜੀ ਤਹਿਤ ਹੀ ਪਿੰਡ ਲਖਮੀਰਵਾਲਾ ਬ੍ਰਾਂਚ ਵੱਲੋਂ ਸਾਥੀ ਅਰਸ਼ੀ ਦੀ ਅਗਵਾਈ ਹੇਠ ਘਰ-ਘਰ ਜਾ ਕੇ ਫੰਡ ਇਕੱਤਰ ਕੀਤਾ ਗਿਆ, ਜਿਸ ਵਿੱਚ ਮੁੱਖ ਭੂਮਿਕਾ ਪਿੰਡ ਦੀ ਬਰਾਂਚ ਦੇ ਆਗੂ ਸਾਥੀਆਂ ਗੁਰਤੇਜ ਸਿੰਘ, ਲੱਖਾ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਜਗਸੀਰ ਸਿੰਘ ਸੰਧੂ, ਬਲਤੇਜ ਸਿੰਘ ਪੰਚ, ਗੁਰਮੀਤ ਸਿੰਘ ਸੰਧੂ, ਮਿੱਠੂ ਸਿੰਘ ਪੰਚ, ਭਾਗ ਸਿੰਘ ਤੇ ਜਗਸੀਰ ਸਿੰਘ ਆਦਿ ਵੱਲੋਂ ਬਾਖੂਬੀ ਨਿਭਾਈ ਗਈ।ਇਸ ਤਰ੍ਹਾਂ ਸਾਥੀਆਂ ਦੇ ਸਹਿਯੋਗ ਸਦਕਾ ਪਿੰਡ ਵੱਲੋਂ ਹਰਦੇਵ ਸਿੰਘ ਅਰਸ਼ੀ ਨੂੰ ਇੱਕ ਲੱਖ ਰੁਪਏ ਦੀ ਥੈਲੀ ਭੇਟ ਕੀਤੀ ਗਈ।ਇਸ ਮੌਕੇ ਅਰਸ਼ੀ ਵੱਲੋਂ ਉਹਨਾਂ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦਾ 25 ਵਾਂ ਮਹਾਂ-ਸੰਮੇਲਨ ਦੇਸ਼ ਨੂੰ ਸਿਆਸੀ, ਆਰਥਕ ਅਤੇ ਸਮਾਜਿਕ ਸੇਧ ਵੱਲ ਪ੍ਰੇਰਿਤ ਕਰਨ ਦਾ ਸਰੋਤ ਬਣੇਗਾ, ਕਿਉਕਿ ਦੇਸ਼ ਦੀ ਟੁੱਟ ਰਹੀ ਭਾਈਚਾਰਕ ਸਾਂਝ, ਏਕਤਾ ਤੇ ਅਖੰਡਤਾ ਕਮਜ਼ੋਰ ਹੋ ਰਹੀ ਹੈ, ਜਿਸ ਦੀ ਮਜ਼ਬੂਤੀ ਲਈ ਸੰਵਿਧਾਨ ਦੀ ਰਾਖੀ ਅਤਿ ਜ਼ਰੂਰੀ ਹੈ।ਬ੍ਰਾਂਚ ਦੇ ਸੀਨੀਅਰ ਸਾਥੀ ਗੁਰਤੇਜ ਸਿੰਘ ਵੱਲੋਂ ਮਹਾਂ-ਸੰਮੇਲਨ ਮੌਕੇ ਚੰਡੀਗੜ੍ਹ ਵਿਖੇ ਹੋਣ ਵਾਲੀ 21 ਸਤੰਬਰ ਦੀ ਵਿਸ਼ਾਲ ਰੈਲੀ ਲਈ ਪਿੰਡ ਵਿੱਚੋਂ ਵਰਕਰਾਂ ਦੀ ਇੱਕ ਵੱਡੀ ਬੱਸ ਭਰ ਕੇ ਭੇਜਣ ਦਾ ਵਿਸ਼ਵਾਸ ਵੀ ਅਰਸ਼ੀ ਨੂੰ ਦਿਵਾਇਆ ਗਿਆ।