ਗੁਟਕਾ ਸਾਹਿਬ ਦੇ ਅੰਗ ਪਾੜਨ ’ਤੇ ਗਿ੍ਰਫਤਾਰ

0
206

ਅੰਮਿ੍ਰਤਸਰ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਾਪਤ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਰਾਂ ਦੇ ਨੇੜੇ ਸੋਮਵਾਰ ਰਾਤ ਗੁਟਕਾ ਸਾਹਿਬ ਦੇ ਅੰਗ ਪਾੜਦੇ ਗੁਰਪ੍ਰੀਤ ਸਿੰਘ ਨੂੰ ਸੰਗਤ ਅਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਕਾਬੂ ਕਰਕੇ ਮਾਰਕੁੱਟ ਕੀਤੀ ਅਤੇ ਫਿਰ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਮਾਨਸਕ ਤੌਰ ’ਤੇ ਅਸਥਿਰ ਦੱਸਿਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੁਲਜ਼ਮ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ (ਸ਼ਹੀਦਾਂ) ਤੋਂ ਸੁਖਮਨੀ ਸਾਹਿਬ ਦੇ ਤਿੰਨ ਗੁਟਕੇ ਲਏ ਸਨ। ਇਹ ਵਿਅਕਤੀ ਗੁਟਕਿਆਂ ਦੇ ਅੰਗ ਰਸਤੇ ਵਿੱਚ ਪਾੜਦਾ ਹੋਇਆ ਗੁਰੂ ਅਰਜਨ ਦੇਵ ਨਿਵਾਸ ਨੇੜੇ ਪੁੱਜਿਆ। ਉਥੇ ਵੀ ਉਸ ਨੇ ਇੱਕ ਗੁਟਕੇ ਦੇ ਅੰਗ ਪਾੜੇ ਅਤੇ ਗੁਰਬਾਣੀ ਦੀ ਬੇਅਦਬੀ ਕੀਤੀ। ਉਨ੍ਹਾ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮਾਨਸਿਕ ਰੋਗੀ ਸਿਰਫ ਗੁਰਬਾਣੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਬੇਅਦਬੀ ਕਿਉਂ ਕਰਦੇ ਹਨ? ਇੱਕ ਵੱਡਾ ਸਵਾਲੀਆ ਨਿਸ਼ਾਨ ਹੈ।