ਜਸ਼ਨਾਂ ’ਚ ਰੁਲ ਗਈਆਂ ਜਿੰਦਾਂ

0
183

ਬੇਂਗਲੁਰੂ : ਰਾਇਲ ਚੈਲੰਜ ਬੇਂਗਲੁਰੂ ਦੇ ਆਈ ਪੀ ਐੱਲ ਟਰਾਫੀ ਜਿੱਤਣ ਦੀ ਖੁਸ਼ੀ ਵਿੱਚ ਮਨਾਏ ਜਾ ਰਹੇ ਜਸ਼ਨ ਦੌਰਾਨ ਬੁੱਧਵਾਰ ਇੱਥੋਂ ਨੇੜੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਖੇ ਭਗਦੜ ਵਿੱਚ ਇੱਕ ਮਹਿਲਾ ਤੇ ਇੱਕ ਮੁੰਡੇ ਸਣੇ 10 ਤੋਂ ਵੱਧ ਲੋਕ ਮਾਰੇ ਗਏ ਤੇ 50 ਤੋਂ ਵੱਧ ਜ਼ਖਮੀ ਹੋ ਗਏ। ਲੋਕ ਸਟੇਡੀਅਮ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਇਸ ਤ੍ਰਾਸਦੀ ’ਤੇ ਮੁਆਫੀ ਮੰਗਦਿਆਂ ਕਿਹਾ ਕਿ ਪੰਜ ਹਜ਼ਾਰ ਤੋਂ ਵੱਧ ਪੁਲਸਮੈਨ ਤਾਇਨਾਤ ਕੀਤੇ ਗਏ ਸਨ, ਪਰ ਨੌਜਵਾਨ ਸੰਭਾਲੇ ਨਹੀਂ ਗਏ। ਉਨ੍ਹਾਂ ’ਤੇ ਲਾਠੀਚਾਰਜ ਵੀ ਨਹੀਂ ਕਰ ਸਕਦੇ ਸਾਂ। ਸਟੇਡੀਅਮ ਦੇ ਅੰਦਰ ਟਿਕਟਾਂ ਤੇ ਪਾਸਾਂ ਵਾਲੇ ਜਾ ਸਕਦੇ ਸਨ, ਪਰ ਲੋਕ ਬਹੁਤ ਇਕੱਠੇ ਹੋ ਗਏ।