ਜੰਗ ਜਿੱਤ ਲੈਣ ਤੋਂ ਬਾਅਦ ਸ਼ੇਖੀਆਂ ਮਾਰਨ ਦੀ ਕੀ ਲੋੜ : ਮਾਨ

0
106

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵਿਰੁੱਧ ‘ਇੱਕ ਰਾਸ਼ਟਰ, ਇੱਕ ਪਤੀ’ ਟਿੱਪਣੀ ਕਰਨ ਤੋਂ ਇੱਕ ਦਿਨ ਬਾਅਦ ਬੁੱਧਵਾਰ ‘ਅਪ੍ਰੇਸ਼ਨ ਸਿੰਧੂਰ’ ਵਿੱਚ ਸਫਲਤਾ ਦੇ ਕੇਂਦਰ ਦੇ ਦਾਅਵਿਆਂ ’ਤੇ ਸਵਾਲ ਉਠਾਏ ਹਨ। ਮਾਨ ਨੇ ਕਿਹਾ, ‘‘ਇਹ ਸਾਫ ਹੋ ਗਿਆ ਹੈ ਕਿ ਭਾਜਪਾ ਸਰਕਾਰ ਨੇ ਹਰ ਘਰ ਵਿੱਚ ‘ਸਿੰਧੂਰ’ ਭੇਜਣ ਦੀ ਆਪਣੀ ਯੋਜਨਾ ਕਿਉਂ ਵਾਪਸ ਲੈ ਲਈ।’’
ਉਨ੍ਹਾ ਕਿਹਾ, ‘ਜਦੋਂ ਤੁਸੀਂ ਜੰਗ ਜਿੱਤ ਲੈਂਦੇ ਹੋ, ਤਾਂ ਤੁਹਾਡੀ ਜਿੱਤ ਜੱਗ ਜ਼ਾਹਰ ਹੁੰਦੀ ਹੈ ਅਤੇ ਇਸ ਬਾਰੇ ਸ਼ੇਖੀਆਂ ਮਾਰਨ ਦੀ ਕੋਈ ਲੋੜ ਨਹੀਂ ਹੁੰਦੀ।’
ਮਾਨ ਨੇ ਸਿੰਗਾਪੁਰ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਅਨਿਲ ਚੌਹਾਨ ਦੇ ਬਿਆਨ ਦੀ ਵੀ ਆਲੋਚਨਾ ਕੀਤੀ। ਉਨ੍ਹਾ ਕਿਹਾ ਕਿ ਸੀ ਡੀ ਐੱਸ ਨੇ ਮੰਨਿਆ ਹੈ ਕਿ ਸਾਡੇ ਜੈੱਟ ਡੇਗੇ ਗਏ ਸਨ। ਉਨ੍ਹਾ ਨਾਲ ਹੀ ਕਿਹਾ, ‘ਸੀ ਡੀ ਐੱਸ ਨੇ ਕਿਹਾ ਕਿ ਮਾਮਲਾ ਇਹ ਨਹ ਕਿ ਕਿੰਨੇ ਜੰਗੀ ਜਹਾਜ਼ ਫੁੰਡੇ ਗਏ ਸਨ, ਸਗੋਂ ਇਹ ਕਿ ਉਹ ਕਿਉਂ ਡੇਗੇ ਗਏ ਸਨ। ਉਹ ਖੁਦ ਇਹ ਦਾਅਵੇ ਕਰ ਰਹੇ ਹਨ ਅਤੇ ਫਿਰ ਮੇਰੇ ’ਤੇ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਮਾਨ ਨੇ ਇਹ ਗੱਲ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੇ ਬਿਆਨ ਦਾ ਜਵਾਬ ਦਿੰਦਿਆਂ ਕਹੀ।
ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਮਾਨ ਨੇ ਭਾਜਪਾ ’ਤੇ ਅਪ੍ਰੇਸ਼ਨ ਸਿੰਧੂਰ ਦੀ ਸਫਲਤਾ ਦੇ ਨਾਂਅ ’ਤੇ ਵੋਟਾਂ ਮੰਗਣ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਬਿੱਟੂ ਨੇ ਉਨ੍ਹਾ ’ਤੇ ਪਾਕਿਸਤਾਨ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ।