ਪਾਰਲੇ-ਜੀ ਬਿਸਕੁਟ ਦਾ ਪੈਕਟ 2342 ਰੁਪਏ ਦਾ!

0
42

ਨਵੀਂ ਦਿੱਲੀ : ਇਜ਼ਰਾਈਲ ਨੇ ਗਾਜ਼ਾ ਉੱਤੇ ਹਮਲੇ ਕਰਕੇ ਉੱਥੋਂ ਦੇ ਲੋਕਾਂ ਦੀ ਹਾਲਤ ਕੀ ਕਰ ਦਿੱਤੀ ਹੈ, ਇਸ ਦਾ ਪਤਾ ਇੱਥੋਂ ਲੱਗਦਾ ਹੈ ਕਿ ਉੱਥੇ ਪੰਜ ਰੁਪਏ ਵਾਲੇ ਪਾਰਲੇ-ਜੀ ਬਿਸਕੁਟ ਦਾ ਪੈਕਟ 24 ਯੂਰੋ (2342 ਰੁਪਏ) ਦਾ ਵਿਕ ਰਿਹਾ ਹੈ। ਗਾਜ਼ਾ ਦੇ ਕਰੀਬ 50 ਹਜ਼ਾਰ ਬੱਚਿਆਂ ਨੂੰ ਪੂਰਾ ਭੋਜਨ ਨਹੀਂ ਮਿਲ ਰਿਹਾ। ਪਿਛਲੇ ਕੁਝ ਦਿਨਾਂ ਵਿੱਚ ਕਈ ਬੱਚੇ ਭੁੱਖ ਕਾਰਨ ਮਰ ਗਏ।
ਕੋਵਿਡ ਕੇਸ ਪੰਜ ਹਜ਼ਾਰ ਟੱਪੇ
ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 5,000 ਦਾ ਅੰਕੜਾ ਪਾਰ ਕਰ ਗਈ ਹੈ। ਕੇਰਲਾ ਸਭ ਤੋਂ ਵੱਧ ਪ੍ਰਭਾਵਤ ਸੂਬਾ ਹੈ, ਉਸ ਤੋਂ ਬਾਅਦ ਗੁਜਰਾਤ, ਪੱਛਮੀ ਬੰਗਾਲ ਅਤੇ ਦਿੱਲੀ ਹਨ। ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਕੇਂਦਰ ਕੋਵਿਡ-19 ਲਈ ਸਹੂਲਤਾਂ ਦੀ ਤਿਆਰੀ ਬਾਰੇ ਜਾਂਚ ਕਰਨ ਲਈ ਮੌਕ ਡਿ੍ਰਲ ਕਰ ਰਿਹਾ ਹੈ। ਦੇਸ਼ ਵਿੱਚ 5364 ਸਰਗਰਮ ਕੇਸ ਹੋ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਨਵਰੀ ਤੋਂ ਹੁਣ ਤੱਕ 55 ਮੌਤਾਂ ਹੋਈਆਂ ਹਨ।
ਅਗਲੇ ਹਫਤੇ ਗਰਮੀ ਵਧੇਗੀ
ਨਵੀਂ ਦਿੱਲੀ : ਅਗਲੇ ਪੰਜ ਦਿਨਾਂ ਵਿੱਚ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਵੇਗਾ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਲੂ ਵਾਲੇ ਹਾਲਾਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਦੀ ਸ਼ੁਰੂਆਤ ਤੱਕ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਅਗਲੇ ਹਫਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ ਅਤੇ ਕੁਝ ਥਾਵਾਂ ’ਤੇ ਗਰਜ-ਤੂਫਾਨ ਦੀ ਵੀ ਸੰਭਾਵਨਾ ਹੈ।
ਨੀਟ-ਪੀ ਜੀ ਪ੍ਰੀਖਿਆ 3 ਅਗਸਤ ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਨੂੰ 3 ਅਗਸਤ ਨੂੰ ਨੀਟ-ਪੀ ਜੀ 2025 ਪ੍ਰੀਖਿਆ ਇੱਕ ਸ਼ਿਫਟ ਵਿੱਚ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਪ੍ਰੀਖਿਆ ਕਰਵਾਉਣ ਲਈ ਹੋਰ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ।