ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਵੀਰਵਾਰ ਕਿਹਾ ਕਿ ਅਗਸਤ ਵਿਚ ਜੀ ਐੱਸ ਟੀ ਦੀ ਉਗਰਾਹੀ 28 ਫੀਸਦੀ ਵਧ ਕੇ 1.43 ਲੱਖ ਕਰੋੜ ਰੁਪਏ ਹੋ ਗਈ। ਇਹ ਲਗਾਤਾਰ ਛੇਵਾਂ ਮਹੀਨਾ ਹੈ, ਜਦੋਂ ਜੀ ਐੱਸ ਟੀ ਕੁਲੈਕਸ਼ਨ 1.4 ਲੱਖ ਕਰੋੜ ਰੁਪਏ ਤੋਂ ਵਧੀ ਹੈ। ਮੰਤਰਾਲੇ ਨੇ ਕਿਹਾ-ਆਰਥਿਕ ਸੁਰਜੀਤੀ ਦਾ ਜੀ ਐੱਸ ਟੀ ਮਾਲੀਏ ਉੱਤੇ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਅਤੇ ਅਗਸਤ 2022 ਵਿਚ ਜੀ ਐੱਸ ਟੀ ਮਾਲੀਆ 1,43,612 ਕਰੋੜ ਰੁਪਏ ਸੀ। ਪਿਛਲੇ ਸਾਲ ਇਸੇ ਸਮੇਂ ਦੌਰਾਨ ਜੀ ਐੱਸ ਟੀ ਦੀ ਉਗਰਾਹੀ 1,12,020 ਕਰੋੜ ਰੁਪਏ ਸੀ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਦੇ ਜੀ ਐੱਸ ਟੀ ਮਾਲੀਏ ਵਿਚ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਵਾਧਾ ਹੋਇਆ ਹੈ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜਾਂ ਦੀ ਤੁਲਨਾ ਵਿਚ ਪੰਜਾਬ ਦਾ ਮਾਲੀਆ ਵਧਿਆ ਹੈ।