10.7 C
Jalandhar
Sunday, December 22, 2024
spot_img

72 ਘੰਟਿਆਂ ’ਚ 3 ਗਾਰਡਾਂ ਦੀ ਹੱਤਿਆ

ਭੋਪਾਲ : 72 ਘੰਟਿਆਂ ਦੌਰਾਨ ਤਿੰਨ ਸੁਰੱਖਿਆ ਗਾਰਡਾਂ ਦੀਆਂ ਹੱਤਿਆਵਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਾਗਰ ਦੀ ਪੁਲਸ ਨੇ ਸ਼ੱਕੀ ਕਾਤਲ ਦਾ ਸਕੈੱਚ ਵੀ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੇ ਪੁਲਸ ਬਲ ਨੂੰ ‘ਹਾਈ ਅਲਰਟ’ ਕੀਤਾ ਗਿਆ ਹੈ ਅਤੇ ਰਾਤ ਦੀ ਡਿਊਟੀ ’ਤੇ ਤਾਇਨਾਤ ਚੌਕੀਦਾਰਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸਾਗਰ ਵਿਚ ਕਰੀਬ 50 ਸਾਲਾ ਕਲਿਆਣ ਲੋਧੀ ਫੈਕਟਰੀ ਵਿਚ ਤਾਇਨਾਤ ਸੀ ਤੇ ਉਸ ਦੀ 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤੇ ਗਏ ਸਨ।
ਇੱਕ ਹੋਰ ਗਾਰਡ, ਸ਼ੰਭੂ ਨਰਾਇਣ ਦੂਬੇ (60), ਜੋ ਆਰਟਸ ਐਂਡ ਕਾਮਰਸ ਕਾਲਜ ਵਿਚ ਡਿਊਟੀ ’ਤੇ ਸੀ, ਦੀ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਸਿਰ ਵਿਚ ਪੱਥਰ ਮਾਰ ਕੇ ਹੱਤਿਆ ਕੀਤੀ ਗਈ। ਤੀਜੀ ਘਟਨਾ ਵਿੱਚ 30-31 ਅਗਸਤ ਦੀ ਦਰਮਿਆਨੀ ਰਾਤ ਨੂੰ ਮੋਤੀ ਨਗਰ ਇਲਾਕੇ ਵਿਚ ਘਰ ਦੀ ਰਾਖੀ ਕਰ ਰਹੇ ਚੌਕੀਦਾਰ ਮੰਗਲ ਅਹੀਰਵਰ ਨੂੰ ਡੰਡੇ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ ਸੀ। ਪੁਲਸ ਨੂੰ ਲੱਗਦਾ ਹੈ ਕਿ ਲੋਧੀ ਅਤੇ ਦੂਬੇ ਨੂੰ ਇੱਕੋ ਵਿਅਕਤੀ ਨੇ ਮਾਰਿਆ ਹੈ ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।

Related Articles

LEAVE A REPLY

Please enter your comment!
Please enter your name here

Latest Articles