6 ਪਿਸਤੌਲਾਂ ਸਣੇ 3 ਗਿ੍ਰਫਤਾਰ

0
160

ਅੰਮਿ੍ਰਤਸਰ : ਬੀ ਐੱਸ ਐੱਫ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਾਲ ਮਿਲ ਕੇ ਖਾਲਸਾ ਕਾਲਜ ਨੇੜਲੇ ਇਲਾਕੇ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਕੇ ਉਨ੍ਹਾਂ ਕੋਲੋਂ 6 ਪਿਸਤੌਲ, ਛੇ ਮੈਗਜ਼ੀਨ, ਚਾਰ ਮੋਬਾਇਲ ਫੋਨ, ਇੱਕ ਸਕੂਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਨੇ ਫੜੇ ਗਏ ਮੁਲਜ਼ਮ ਗੋਇੰਦਵਾਲ ਜੇਲ੍ਹ ਵਿੱਚ ਬੰਦ ਸਰਗਣੇ ਜੁਗਰਾਜ ਸਿੰਘ ਦੇ ਕਰੀਬੀ ਹਨ।
ਬੀ ਐੱਸ ਐੱਫ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਥਿਆਰਾਂ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਮੁਲਜ਼ਮ ਅੰਮਿ੍ਰਤਸਰ ਦੇ ਗੇਟ ਹਕੀਮਾਂ ਅਤੇ ਛੇਹਰਟਾ ਇਲਾਕੇ ਦੇ ਵਾਸੀ ਹਨ। ਸਾਰੇ ਪਿਸਤੌਲ ਪੀਲੇ ਰੰਗ ਦੀ ਇੱਕ ਟੇਪ ਨਾਲ ਲਪੇਟੇ ਹੋਏ ਸਨ। ਹਰੇਕ ਪਿਸਤੌਲ ਨਾਲ ਲੋਹੇ ਦੀ ਰਿੰਗ ਜੁੜੀ ਹੋਈ ਸੀ।