ਵੈਸ਼ਾਲੀ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਟਰੱਕ ਨੇ ਆਰ ਜੇ ਡੀ ਆਗੂ ਤੇਜਸਵੀ ਯਾਦਵ ਦੇ ਕਾਫਲੇ ਵਿੱਚ ਸ਼ਾਮਲ ਦੋ ਵਾਹਨਾਂ ਨੂੰ ਟੱਕਰ ਮਾਰ ਕੇ ਤਿੰਨ ਸੁਰੱਖਿਆ ਜਵਾਨਾਂ ਨੂੰ ਜ਼ਖਮੀ ਕਰ ਦਿੱਤਾ। ਹਾਦਸਾ 12.30 ਵਜੇ ਦੇ ਕਰੀਬ ਹੋਇਆ, ਜਦੋਂ ਯਾਦਵ ਦਾ ਕਾਫਲਾ ਗੋਰੌਲ ਨੇੜੇ ਪਟਨਾ-ਮੁਜ਼ੱਫਰਪੁਰ ਰਾਸ਼ਟਰੀ ਰਾਜਮਾਰਗ ’ਤੇ ਚਾਹ ਪੀਣ ਲਈ ਰੁਕਿਆ ਸੀ। ਯਾਦਵ ਮਧੇਪੁਰਾ ਤੋਂ ਪਟਨਾ ਵਾਪਸ ਆ ਰਹੇ ਸਨ। ਹਾਦਸਾ ਯਾਦਵ ਦੀ ਗੱਡੀ ਤੋਂ ਪੰਜ ਕੁ ਫੁੱਟ ਦੂਰ ਹੋਇਆ। ਪੁਲਸ ਨੇ ਟਰੱਕ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ।
ਸ਼ੋਘੀ ਨੇੜੇ ਚਿੱਟੇ ਸਣੇ 3 ਫੜੇ
ਸ਼ਿਮਲਾ : ਪੁਲਸ ਦੇ ਵਿਸ਼ੇਸ਼ ਸੈੱਲ ਨੇ ਸ਼ੋਘੀ ਨੇੜੇ ਰੁਟੀਨ ਗਸ਼ਤ ਦੌਰਾਨ 21.07 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕਰਦਿਆਂ ਹਿਮਾਚਲ ਅਤੇ ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਅਨੁਜ ਕੁਮਾਰ ਦੁੱਗਲ, ਪੁਨੀਤ ਪਾਲ, ਅੰਗਦ ਸਵਾਰਾਵਾਲ ਵਜੋਂ ਹੋਈ ਹੈ।




