ਰੇਲ ਗੱਡੀ ’ਚੋਂ ਡਿਗ ਕੇ 4 ਮਰੇ

0
74

ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਲੋਕਲ ਰੇਲ ਗੱਡੀ ਤੋਂ ਡਿੱਗਣ ਨਾਲ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਇਹ ਘਟਨਾ ਦਿਵਾ ਅਤੇ ਕੋਪਰ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ, ਜਦੋਂ ਰੇਲ ਗੱਡੀ ਕਸਾਰਾ ਵੱਲ ਜਾ ਰਹੀ ਸੀ। ਬਹੁਤ ਜ਼ਿਆਦਾ ਭੀੜ ਹੋਣ ਕਰਕੇ ਕਈ ਵਿਅਕਤੀ ਦਰਵਾਜ਼ਿਆਂ ’ਤੇ ਖੜ੍ਹੇ ਸਨ। ਚੱਲਦੀ ਗੱਡੀ ’ਚੋਂ 10 ਯਾਤਰੀ ਹੇਠਾਂ ਡਿੱਗ ਗਏ। ਮਰਨ ਵਾਲੇ 30 ਤੋਂ 35 ਸਾਲ ਦੇ ਸਨ।
ਛੱਤੀਸਗੜ੍ਹ ’ਚ ਧਮਾਕੇ ’ਚ ਏ ਐੱਸ ਪੀ ਜ਼ਖਮੀ
ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੋਮਵਾਰ ਬਾਰੁੂਦੀ ਸੁਰੰਗ ਧਮਾਕੇ ਵਿੱਚ ਐਡੀਸ਼ਨਲ ਐੱਸ ਪੀ (ਕੋਂਟਾ ਡਵੀਜ਼ਨ) ਆਕਾਸ਼ ਰਾਓ ਗਿਰੀਪੁੰਜੇ ਤੇ ਕੁਝ ਜਵਾਨ ਜ਼ਖਮੀ ਹੋ ਗਏ। ਨਕਸਲੀਆਂ ਦੇ ਮੰਗਲਵਾਰ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਗਸ਼ਤ ਕਰਦਿਆਂ ਉਹ ਕੋਂਟਾ-ਏਰਾਬੋਰ ਸੜਕ ’ਤੇ ਡੋਂਡਰਾ ਪਿੰਡ ਨੇੜੇ ਪੁੱਜੇ ਤਾਂ ਧਮਾਕਾ ਹੋ ਗਿਆ।