ਸੜਕ ਹਾਦਸੇ ’ਚ ਦੁਲਹਨ ਸਮੇਤ ਪੰਜ ਦੀ ਮੌਤ

0
160

ਜੈਪੁਰ : ਜੈਪੁਰ ਦੇ ਕੋਲ ਬੁੱਧਵਾਰ ਸਵੇਰੇ ਹੋਏ ਸੜਕ ਹਾਦਸੇ ’ਚ ਇੱਕ ਮਹਿਲਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਿ੍ਰਤਕਾਂ ’ਚ ਨਵਵਿਆਹੁਤਾ ਵੀ ਸ਼ਾਮਲ ਹੈ। ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 6 ਵਜੇ ਰਾਇਸਰ ਇਲਾਕੇ ’ਚ ਭਟਕਾਬਾਸ ਪਿੰਡ ਦੇ ਕੋਲ ਦੌਸਾ-ਮਨੋਹਰਪੁਰ ਰਾਜ ਮਾਰਗ ’ਤੇ ਹੋਇਆ, ਜਦ ਇੱਕ ਟਰੱਕ ਅਤੇ ਜੀਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਪੁਲਸ ਅਨੁਸਾਰ ਜੀਪ ’ਚ ਬਰਾਤੀ ਸਵਾਰ ਸਨ, ਜੋ ਮੱਧ ਪ੍ਰਦੇਸ਼ ਤੋਂ ਵਾਪਸ ਆ ਰਹੇ ਸਨ। ਹਾਦਸੇ ’ਚ ਦੁਲਹਨ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜਖ਼ਮੀ ਹੋ ਗਏ। ਜਖ਼ਮੀਆ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਜੰਗਲ ਦੀ ਅੱਗ ’ਚ ਸੜਨ ਨਾਲ ਇੱਕ ਦੀ ਮੌਤ
ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਜੰਗਲ ਦੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ 68 ਸਾਲਾ ਵਿਅਕਤੀ ਦੀ ਸੜਨ ਕਾਰਨ ਮੌਤ ਹੋ ਗਈ।ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਪਾਂਡਾ ਖੇਤਾਰ ਪਿੰਡ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਅਧਿਆਪਕ ਅਬਦੁਲ ਅਜ਼ੀਜ਼ ਮੰਗਲਵਾਰ ਨੂੰ ਕਾਲਾਕੋਟ ਸਬ-ਡਵੀਜ਼ਨ ਦੇ ਗਰਨ ਜੰਗਲ ’ਚ ਅੱਗ ਬੁਝਾਉਣ ਲਈ ਸਵੈ-ਇੱਛਾ ਨਾਲ ਜੰਗਲਾਤ ਅਧਿਕਾਰੀਆਂ ਦੀ ਇੱਕ ਟੀਮ ਵਿੱਚ ਸ਼ਾਮਲ ਹੋਏ। ਉਨ੍ਹਾ ਕਿਹਾ ਕਿ ਦੇਰ ਸ਼ਾਮ ਤੱਕ ਜੰਗਲ ਦੀ ਅੱਗ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ, ਪਰ ਅਜ਼ੀਜ਼ ਜਦੋਂ ਸਥਿਤੀ ਦੀ ਨਿਗਰਾਨੀ ਕਰਨ ਲਈ ਡੂੰਘਾਈ ਵੱਲ ਗਿਆ ਤਾਂ ਉਹ ਤੇਜ਼ ਹਵਾਵਾਂ ਕਾਰਨ ਅੱਗ ਵਿਚ ਫਸ ਗਿਆ।ਉਨ੍ਹਾ ਕਿਹਾ ਕਿ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਉਸ ਦਾ ਮਿ੍ਰਤਕ ਸਰੀਰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਮ ਸੰਸਕਾਰ ਲਈ ਪਰਵਾਰ ਨੂੰ ਸੌਂਪ ਦਿੱਤਾ ਗਿਆ।