ਹਿਸਾਰ : ਸਥਾਨਕ ਅਦਾਲਤ ਨੇ ਪਿਛਲੇ ਮਹੀਨੇ ਜਾਸੂਸੀ ਦੇ ਸ਼ੱਕ ’ਚ ਗਿ੍ਰਫ਼ਤਾਰ ਕੀਤੀ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਉਸ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ (ਅੱਵਲ ਦਰਜਾ) ਸੁਨੀਲ ਕੁਮਾਰ ਨੇ ਉਸ ਦੇ ਵਕੀਲ ਕੁਮਾਰ ਮੁਕੇਸ਼ ਰਾਹੀਂ ਕੀਤੀ।ਇਸ ਦੌਰਾਨ ਪੁਲਸ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਵਕੀਲ ਮੁਕੇਸ਼ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।ਕੇਸ ਦੀ ਸੁਣਵਾਈ 23 ਜੂਨ ਨੂੰ ਤੈਅ ਕੀਤੀ ਹੈ।33 ਸਾਲਾ ਯੂਟਿਊਬਰ ਵੀਡੀਓ-ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਈ।


