ਦਾਊਦ ਤੇ ਹੋਰਨਾਂ ਦੀ ਸੂਚਨਾ ਲਈ ਲੱਖਾਂ ਦੇ ਇਨਾਮ

0
287

ਮੁੰਬਈ : ਐੱਨ ਆਈ ਏ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮੁੱਖ ਮੁਲਜ਼ਮ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਗਿ੍ਰਫਤਾਰੀ ਲਈ ਕਿਸੇ ਵੀ ਜਾਣਕਾਰੀ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਨੇ ਇਬਰਾਹਿਮ ਦੇ ਕਰੀਬੀ ਸਾਥੀ ਸ਼ਕੀਲ ਸ਼ੇਖ ਉਰਫ ਛੋਟਾ ਸ਼ਕੀਲ ’ਤੇ 20 ਲੱਖ ਰੁਪਏ ਅਤੇ ਸਾਥੀ ਹਾਜੀ ਅਨੀਸ ਉਰਫ ਅਨੀਸ ਇਬਰਾਹਿਮ ਸ਼ੇਖ, ਜਾਵੇਦ ਪਟੇਲ ਉਰਫ ਜਾਵੇਦ ਚਿਕਨਾ ਅਤੇ ਇਬਰਾਹਿਮ ਮੁਸ਼ਤਾਕ ਅਬਦੁਲ ਰਜ਼ਾਕ ਮੈਮਨ ਉਰਫ ਟਾਈਗਰ ਮੈਮਨ ’ਤੇ 15-15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। ਇਹ ਸਾਰੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਲੋੜੀਂਦੇ ਹਨ।

LEAVE A REPLY

Please enter your comment!
Please enter your name here