ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐੱਲ ਪੀ ਜੀ ਸਿਲੰਡਰ ਦੀ ਕੀਮਤ 91.50 ਰੁਪਏ ਘਟਾ ਦਿੱਤੀ ਹੈ। ਇਸ ਨਾਲ 19 ਕਿਲੋ ਦੇ ਸਿਲੰਡਰ ਦੀ ਕੀਮਤ ਦਿੱਲੀ ’ਚ 1,976 ਰੁਪਏ ਦੀ ਬਜਾਏ 1,885 ਰੁਪਏ ਹੋਵੇਗੀ। ਕੰਪਨੀਆਂ ਨੇ 14.2 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਹਵਾਈ ਜਹਾਜ਼ ਤੇਲ ਜਾਂ ਏ ਟੀ ਐੱਫ ਦੀ ਕੀਮਤ ’ਚ 0.7 ਫੀਸਦੀ ਦੀ ਮਾਮੂਲੀ ਕਟੌਤੀ ਕੀਤੀ ਗਈ ਹੈ। ਦਿੱਲੀ ’ਚ ਇਸ ਦੀ ਦਰ 874.13 ਰੁਪਏ ਪ੍ਰਤੀ ਕਿਲੋ ਲੀਟਰ (0.7 ਫੀਸਦੀ) ਘਟ ਕੇ 1,21,041.44 ਰੁਪਏ ਪ੍ਰਤੀ ਕਿਲੋ ਲੀਟਰ ਹੋ ਗਈ ਹੈ।