ਦਿੱਲੀ ’ਚ ਸਰਕਾਰੀ ਠੇਕੇ ਬਹਾਲ

0
369

ਨਵੀਂ ਦਿੱਲੀ : ਦਿੱਲੀ ਵਿਚ ਵੀਰਵਾਰ ਤੋਂ ਪੁਰਾਣੀ ਆਬਕਾਰੀ ਨੀਤੀ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਾਈਵੇਟ ਠੇਕੇਦਾਰ ਸ਼ਰਾਬ ਦੇ ਪ੍ਰਚੂਨ ਕਾਰੋਬਾਰ ਤੋਂ ਬਾਹਰ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਸਰਕਾਰੀ ਦੁਕਾਨਾਂ ਨੇ ਲੈ ਲਈ ਹੈ। ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ’ਚ 300 ਠੇਕੇ ਤਿਆਰ ਕੀਤੇ ਗਏ ਹਨ। ਹਾਲਾਂਕਿ ਵਪਾਰ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 240 ਦੇ ਕਰੀਬ ਠੇਕੇ ਪਹਿਲੇ ਦਿਨ ਖੁੱਲ੍ਹਣਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਾਈਵੇਟ ਠੇਕੇ ਬੰਦ ਕਰ ਦਿੱਤੇ ਗਏ ਹਨ। ਆਬਕਾਰੀ ਵਿਭਾਗ ਨੇ ਹੁਣ ਤੱਕ ਭਾਰਤ ’ਚ ਨਿਰਮਿਤ ਵਿਦੇਸ਼ੀ ਸ਼ਰਾਬ ਦੇ ਸਿਰਫ 130 ਬ੍ਰਾਂਡ ਅਤੇ 230 ਵਿਦੇਸ਼ੀ ਬ੍ਰਾਂਡ ਹੀ ਰਜਿਸਟਰ ਕੀਤੇ ਹਨ। ਵਿਭਾਗ ਦਾ ਅੰਦਾਜ਼ਾ ਹੈ ਕਿ ਸਤੰਬਰ ’ਚ ਰੋਜ਼ਾਨਾ ਕਰੀਬ 12 ਲੱਖ ਬੋਤਲਾਂ ਸ਼ਰਾਬ ਦੀ ਵਿਕਰੀ ਹੋ ਸਕਦੀ ਹੈ ਅਤੇ ਇਸ ਲਈ ਉਸ ਨੇ 40 ਲੱਖ ਤੋਂ ਵੱਧ ਬੋਤਲਾਂ ਦਾ ਇੰਤਜ਼ਾਮ ਕੀਤਾ ਹੈ।

LEAVE A REPLY

Please enter your comment!
Please enter your name here