ਬੋਇੰਗ 787 ਡਰੀਮਲਾਈਨਰ ਬੇੜੇ ਦੀ ਜਾਂਚ ਦੇ ਹੁਕਮ

0
95

ਨਵੀਂ ਦਿੱਲੀ : ਹਵਾਬਾਜ਼ੀ ਨਿਗਰਾਨ ਅਦਾਰੇ ਡੀ ਜੀ ਸੀ ਏ ਨੇ ਸ਼ੁੱਕਰਵਾਰ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਦੀ ਫਲੀਟ ਦੀ ਸੁਰੱਖਿਆ ਜਾਂਚ ਵਧਾਉਣ ਦੇ ਹੁਕਮ ਦਿੱਤੇ।ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਬੇੜੇ ’ਚ 26 ਬੋਇੰਗ 787-8 ਅਤੇ 7 ਬੋਇੰਗ 787-9 ਜਹਾਜ਼ ਸ਼ਾਮਲ ਹਨ।ਡੀ ਜੀ ਸੀ ਏ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਡਾਣ ਭਰਨ ਤੋਂ ਪਹਿਲਾਂ ਬਾਲਣ ਪੈਰਾਮੀਟਰ ਨਿਗਰਾਨੀ ਅਤੇ ਸੰਬੰਧਤ ਪ੍ਰਣਾਲੀਆਂ ਦੀ ਜਾਂਚ ਕੀਤੀ ਜਾਵੇਗੀ।ਇਸ ਤੋਂ ਇਲਾਵਾ, ਕੈਬਿਨ ਏਅਰ ਕੰਪ੍ਰੈਸ਼ਰ, ਜੁੜੇ ਸਿਸਟਮ, ਇਲੈਕਟ੍ਰਾਨਿਕ ਇੰਜਣ ਨਿਯੰਤਰਣ ਪ੍ਰਣਾਲੀ, ਇੰਜਣ ਬਾਲਣ ਦੁਆਰਾ ਸੰਚਾਲਿਤ ਐਕਚੁਏਟਰ, ਤੇਲ ਪ੍ਰਣਾਲੀ ਹਾਈਡੋ੍ਰਲਿਕ ਪ੍ਰਣਾਲੀ ਦੀ ਸੇਵਾ ਯੋਗਤਾ ਤੇ ਉਡਾਣ ਭਰਨ ਵਾਲੇ ਮਾਪਦੰਡਾਂ ਦੀ ਸੰਚਾਲਨ ਜਾਂਚ ਦੀ ਸਮੀਖਿਆ ਕੀਤੀ ਜਾਵੇਗੀ।ਡੀ ਜੀ ਸੀ ਏ ਨੇ ਕਿਹਾ ਕਿ ਹੁਣ ਆਵਾਜਾਈ ਨਿਰੀਖਣ ਵਿੱਚ ਫਲਾਈਟ ਕੰਟਰੋਲ ਨਿਰੀਖਣ ਲਾਜ਼ਮੀ ਹੋਵੇਗਾ, ਜੋ ਅਗਲੇ ਆਦੇਸ਼ਾਂ ਤੱਕ ਲਾਗੂ ਰਹੇਗਾ।