ਸ੍ਰੀਨਗਰ ’ਚ ਟੁੱਟਿਆ ਹੀਟ ਵੇਵ ਦਾ ਰਿਕਾਰਡ

0
151

ਸ੍ਰੀਨਗਰ : ਜੰਮੂ-ਕਸ਼ਮੀਰ ’ਚ ਅੱਤ ਦੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। 17 ਨੂੰ ਛੱਡ ਕੇ 19 ਜੂਨ ਤੱਕ ਤੇਜ਼ ਹਵਾਵਾਂ ਦੇ ਨਾਲ ਇੱਕ ਅਲੱਗ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਖੇਤਰ ਦੇ ਜ਼ਿਆਦਾਤਰ ਹਿੱਸਿਆਂ ’ਚ ਤਾਪਮਾਨ ਆਮ ਨਾਲੋਂ ਉਪਰ ਰਹਿਣ ਦੀ ਸਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15, 16, 18 ਅਤੇ 19 ਜੂਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ’ਚ ਕਈ ਸਥਾਨਾਂ ’ਤੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਕਸ਼ਮੀਰ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉਪਰ ਜਾ ਰਿਹਾ ਹੈ। ਸ੍ਰੀਨਗਰ ’ਚ 32.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਜੰਮੂ ਸ਼ਹਿਰ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਜੰਮੂ ਦਾ ਤਾਪਮਾਨ ਇਸ ਵਾਰ 47 ਡਿਗਰੀ ਸੈਲਸੀਅਸ ਤੱਕ ਚਲਾ ਗਿਆ। ਕਾਜੀਗੁੰਡ ’ਚ 32.8 ਡਿਗਰੀ ਸੈਲਸੀਅਸ, ਕੋਕਰਨਾਗ ’ਚ 31.8 ਡਿਗਰੀ ਸੈਲਸੀਅਸ ਅਤੇ ਗੁਲਮਰਗ ’ਚ 23.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਹਿਲਗਾਮ ’ਚ ਤਾਪਮਨ 28.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੁਪਵਾੜਾ ’ਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧਮਾਕੇ ’ਚ ਸੀ ਆਰ ਪੀ ਐੱਫ ਅਧਿਕਾਰੀ ਦੀ ਮੌਤ
ਭੁਬਨੇਸ਼ਵਰ : ਉੜੀਸਾ ਦੇ ਸੁੰਦਰਗੜ੍ਹ ਜ਼ਿਲ੍ਹੇ ’ਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਧਮਾਕੇ ’ਚ ਸੀ ਆਰ ਪੀ ਐੱਫ ਅਧਿਕਾਰੀ ਦੀ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ 134ਵੀਂ ਸੀ ਆਰ ਪੀ ਐੱਫ ਬਟਾਲੀਅਨ ਦੇ ਏ ਐੱਸ ਆਈ ਸਤਿਆਬਨ ਕੁਮਾਰ ਸਿੰਘ (34) ਨੂੰ ਇਸ ਧਮਾਕੇ ’ਚ ਸੱਟਾਂ ਲੱਗੀਆਂ ਅਤੇ ਉਸ ਨੂੰ ਰੋੜਕੇਲਾ ਦੇ ਇੱਕ ਹਸਪਤਾਲ ’ਚ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਤਿਆਬਨ ਨੇ ਦਮ ਤੋੜ ਦਿੱਤਾ।ਸਹਾਇਕ ਸਬ-ਇੰਸਪੈਕਟਰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਹ ਧਮਾਕਾ ਸਵੇਰੇ 6 ਵਜੇ ਦੇ ਕਰੀਬ ਰੋੜਕੇਲਾ ਦੇ ਕੇ. ਬਲੰਗ ਪਿੰਡ ਦੇ ਨੇੜੇ ਹੋਇਆ, ਜਦੋਂ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਉੜੀਸਾ ਪੁਲਸ ਦੇ ਵਿਸ਼ੇਸ਼ ਆਪਰੇਸ਼ਨ ਸਮੂਹ (ਐੱਸ ਓ ਜੀ) ਦੀ ਇੱਕ ਸਾਂਝੀ ਟੀਮ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ।