‘ਮੈਂ ਜਿਊਂਦਾ ਹਾਂ, ਪੋਸਟ-ਮਾਰਟਮ ਰੁਕਵਾੲੋ’

0
94

ਕਾਨਪੁਰ : ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ, ਜਿੱਥੇ ਘਾਟਮਪੁਰ ਥਾਣਾ ਖੇਤਰ ਨਿਵਾਸੀ ਇੱਕ ਵਿਅਕਤੀ ਨੇ ਪੁਲਸ ਨੂੰ ਬੇਨਤੀ ਕਰਦੇ ਹੋਏ ਕਿਹਾਸਾਹਿਬ, ਮੈਂ ਜਿਊਂਦਾ ਹਾਂ, ਮੇਰਾ ਪੋਸਟ-ਮਾਰਟਮ ਰੁਕਵਾਓ। ਇਹ ਸੁਣ ਕੇ ਮੌਕੇ ’ਤੇ ਮੌਜੂਦ ਸਾਰੇ ਪੁਲਸ ਮੁਲਾਜ਼ਮ ਹੈਰਾਨ ਰਹਿ ਗਏ। ਨੌਜਵਾਨ ਦੇ ਜਿਊਂਦੇ ਹੋਣ ਦੀ ਖ਼ਬਰ ਮਿਲਦੇ ਘਰ ਵਾਲੇ ਖੁਸ਼ੀ ਨਾਲ ਪਾਗਲ ਹੋ ਗਏ। ਪੁਲਸ ਲਵਾਰਿਸ਼ ਲਾਸ਼ ਦੀ ਦੁਬਾਰਾ ਸ਼ਨਾਖਤ ਕਰਾਉਣ ਲੱਗ ਪਈ। ਕਾਨਪੁਰ ਦੇ ਘਾਟਮਪੁਰ ’ਚ ਪੁਲਸ ਨੂੰ ਇੱਕ ਲਵਾਰਿਸ਼ ਲਾਸ਼ ਮਿਲੀ ਸੀ। ਇਸ ਲਾਸ਼ ਦੀ ਪਛਾਣ ਅਜੈ ਸ਼ੰਖਵਾਰ ਦੇ ਰੂਪ ’ਚ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੁਲਸ ਇੱਟਾਂ ਵਾਲੇ ਭੱਠੇ ’ਤੇ ਪੁੱਛਗਿੱਛ ਕਰਨ ਪਹੁੰਚੀ। ਇਸ ਦੌਰਾਨ ਅਜੈ ਨੂੰ ਜਿਊਂਦਾ ਦੇਖ ਕੇ ਪੁਲਸ ਹੈਰਾਨ ਰਹਿ ਗਈ।ਅਜੈ ਸ਼ੰਖਵਾਰ ਨੇ ਘਾਟਮਪੁਰ ਥਾਣੇ ਪਹੁੰਚ ਕੇ ਆਪਣੀ ਕਹਾਣੀ ਦੱਸੀ। ਅਜੈ ਨੇ ਦੱਸਿਆ ਕਿ ਮੈਂ ਭੀਤਰਗਾਓਂ ਕਸਬੇ ’ਚ ਭੱਠੇ ’ਤੇ ਮਜ਼ਦੂਰੀ ਕਰਦਾ ਹਾਂ। ਮੇਰੇ ਕੋਲ ਮੋਬਾਇਲ ਨਹੀਂ, ਇਸ ਲਈ ਮਹੀਨੇ ’ਚ 2-4 ਵਾਰ ਘਰ ਗੱਲ ਕਰਦਾ ਹਾਂ। ਅੱਜ ਸਵੇਰੇ ਭੱਠੇ ’ਤੇ ਪੁਲਸ ਵਾਲੇ ਆਏ ਸਨ ਅਤੇ ਮੇਰੇ ਬਾਰੇ ਪੁੱਛਗਿੱਛ ਕਰ ਰਹੇ ਸਨ। ਉਨ੍ਹਾ ਕਿਹਾ ਕਿ ਇੱਕ ਲਾਸ਼ ਦੀ ਪਛਾਣ ਤੇਰੀ ਭੈਣ ਨੇ ਤੇਰੇ ਰੂਪ ’ਚ ਕੀਤੀ ਹੈ। ਲਾਸ਼ ਨੂੰ ਘਾਟਮਪੁਰ ਪੁਲਸ ਨੇ ਪੋਸਟਮਾਰਟਮ ਲਈ ਭੇਜਿਆ ਹੈ। ਅਜੈ ਨੇ ਕਿਹਾ ਕਿ ਇਸ ਤੋਂ ਬਾਅਦ ਪੁਲਸ ਵਾਲਿਆਂ ਨੇ ਮੈਨੂੰ ਕਿਹਾ ਕਿ ਛੇਤੀ ਘਾਟਮਪੁਰ ਥਾਣੇ ਪਹੁੰਚ ਕੇ ਆਪਣੇ ਆਪ ਨੂੰ ਜਿਊਂਦਾ ਸਾਬਤ ਕਰ, ਨਹੀਂ ਤਾਂ ਕਾਗਜ਼ਾਂ ’ਚ ਮਿ੍ਰਤਕ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਨੌਜਵਾਨ ਜਲਦ ਹੀ ਘਾਟਮਪੁਰ ਪੁਲਸ ਥਾਣੇ ਪਹੁੰਚਿਆ ਅਤੇ ਖੁਦ ਦਾ ਜਿਊਂਦਾ ਹੋਣ ਦਾ ਪ੍ਰਮਾਣ ਦਿੱਤਾ।