ਨਾਟੋ ਦੇਸ਼ ਰੱਖਿਆ ਖਰਚ ਪੰਜ ਫੀਸਦੀ ਵਧਾਉਣਗੇ

0
53

ਹੇਗ : ਨਾਟੋ ਆਗੂਆਂ ਨੇ ਬੁੱਧਵਾਰ ਨੀਦਰਲੈਂਡ ਦੇ ਸ਼ਹਿਰ ਹੇਗ ਵਿੱਚ ਆਪਣੇ ਸਿਖਰ ਸੰਮੇਲਨ ਦੌਰਾਨ ਰੱਖਿਆ ਖਰਚਿਆਂ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਅਤੇ ਹਮਲੇ ਦੀ ਸੂਰਤ ਵਿੱਚ ਇੱਕ-ਦੂਜੇ ਦੀ ਮਦਦ ’ਤੇ ਆਉਣ ਦੀ ਵਚਨਬੱਧਤਾ ਦੁਹਰਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ’ਤੇ ਨਾਟੋ ਆਗੂ 2035 ਤੱਕ ਰੱਖਿਆ ’ਤੇ ਕੁਲ ਘਰੇਲੂ ਉਤਪਾਦਨ (ਜੀ ਡੀ ਪੀ) ਦਾ ਪੰਜ ਫੀਸਦੀ ਖਰਚਣ ’ਤੇ ਸਹਿਮਤ ਹੋਏ। ਯੂਰਪੀ ਨਾਟੋ ਦੇਸ਼ਾਂ ਨੇ ਇਸ ਲਈ ਰੂਸ ਤੋਂ ਖਤਰੇ ਨੂੰ ਆਧਾਰ ਬਣਾਇਆ ਹੈ।