ਸੀ ਬੀ ਐੱਸ ਈ ਦੀ ਦਸਵੀਂ ਦੀ ਪ੍ਰੀਖਿਆ ਦੋ ਵਾਰ ਹੋਵੇਗੀ

0
68

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਦੀ ਵਰ੍ਹਾ 2026 ਤੋਂ ਦਸਵੀਂ ਕਲਾਸ ਦੀ ਬੋਰਡ ਪ੍ਰੀਖਿਆ ਸਾਲ ਵਿੱਚ ਦੋ ਵਾਰੀ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੀ ਪ੍ਰੀਖਿਆ ਫਰਵਰੀ-ਮਾਰਚ ’ਚ ਹੋਵੇਗੀ ਅਤੇ ਦੂਜੀ ਮਈ ’ਚ ਹੋਵੇਗੀ। ਪਹਿਲੀ ਪ੍ਰੀਖਿਆ ਮੁੱਖ ਪ੍ਰੀਖਿਆ ਹੋਵੇਗੀ ਅਤੇ ਦੂਜੀ ਪ੍ਰੀਖਿਆ ਸੁਧਾਰ ਪ੍ਰੀਖਿਆ ਦੇ ਨਾਂਅ ਨਾਲ ਜਾਣੀ ਜਾਵੇਗੀ।
ਦੋਹਾਂ ਬੋਰਡ ਪ੍ਰੀਖਿਆਵਾਂ ’ਚ ਵਿਸ਼ਿਆਂ ਨੂੰ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ। ਮੈਰਿਟ ਸਰਟੀਫਿਕੇਟ ਦੂਜੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ। ਪ੍ਰੀਖਿਆ ਦੀ ਕਾਪੀ ਦੀ ਫੋਟੋ ਕਾਪੀ ਤੇ ਦੁਬਾਰਾ ਮੁਲਾਂਕਣ ਦੀ ਸਹੂਲਤ ਵੀ ਦੂਜੀ ਪ੍ਰੀਖਿਆ ਦੇ ਬਾਅਦ ਹੀ ਉਪਲੱਬਧ ਹੋਵੇਗੀ।
ਬੋਰਡ ਦੀ ਦੋ ਵਾਰੀ ਪ੍ਰੀਖਿਆ ਕਰਨ ਦੀ ਸਹੂਲਤ ਬਦਲਵੇਂ ਤੌਰ ’ਤੇ ਸ਼ੁਰੂ ਕੀਤੀ ਜਾਵੇਗੀ। ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀ ਦੋਨੋਂ ਵਾਰ ਬੋਰਡ ਪ੍ਰੀਖਿਆ ’ਚ ਹਿੱਸਾ ਲੈਣ, ਪਹਿਲੀ ਪ੍ਰੀਖਿਆ ਮੁੱਖ ਪ੍ਰੀਖਿਆ ਹੋਵੇਗੀ। ਵਿਦਿਆਰਥੀ ਦੂਜੀ ਪ੍ਰੀਖਿਆ ਸੁਧਾਰ ਲਈ ਦੇ ਸਕਦੇ ਹਨ।
ਕੌਮੀ ਸਿੱਖਿਆ ਨੀਤੀ 2020 ਤਹਿਤ ਬੋਰਡ ਪ੍ਰੀਖਿਆਵਾਂ ਦੀ ਪ੍ਰਣਾਲੀ ’ਚ ਇਹ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਸਿੱਖਿਆ ਨੂੰ ਘੱਟ ਤਣਾਅ ਵਾਲਾ ਤੇ ਵਧੇਰੇ ਸਮਾਵੇਸ਼ੀ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪ੍ਰੀਖਿਆਵਾਂ ਨੂੰ ਵਧੇਰੇ ਲਚਕੀਲਾ, ਵਿਦਿਆਰਥੀ ਕੇਂਦਰਤ ਤੇ ਦੋ ਮੌਕਿਆਂ ਦੀ ਵਿਵਸਥਾ ਤਹਿਤ ਡਿਜ਼ਾਈਨ ਕੀਤਾ ਗਿਆ ਹੈ। ਬੋਰਡ ਪ੍ਰੀਖਿਆਵਾਂ ਨੂੰ ਇਸ ਤਰ੍ਹਾਂ ਵਿਕਸਤ ਕੀਤਾ ਗਿਆ ਹੈ ਕਿ ਉਹ ਸਿਰਫ ਰਟਣ ਦੀ ਬਜਾਏ ਵਿਦਿਆਰਥੀਆਂ ਦੀਆਂ ਮੂਲ ਯੋਗਤਾਵਾਂ ਦਾ ਮੁਲਾਂਕਣ ਕਰ ਸਕਣ।