ਕੋਲਕਾਤਾ : ਪੁਲਸ ਨੇ ਸੋਮਵਾਰ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਲਾਅ ਕਾਲਜ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਕੀਤੇ ਗਏ ਸਮੂਹਕ ਜਬਰ-ਜ਼ਨਾਹ ਵਿੱਚ ਗਿ੍ਰਫਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚੋਂ ਤਿੰਨ ਨੇ ਇਸ ਦੀ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਸੀ। ਘਟਨਾ ਦੀ ਜਾਂਚ ਕਰ ਰਹੀ ਨੌਂ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਜਾਸੂਸਾਂ ਨੇ ਇਹ ਵੀ ਪਤਾ ਲਾਇਆ ਹੈ ਕਿ ਤਿੰਨ ਮੁਲਜ਼ਮਾਂਮਨੋਜੀਤ ਮਿਸ਼ਰਾ, ਪ੍ਰਤੀਮ ਮੁਖਰਜੀ ਅਤੇ ਜ਼ੈਦ ਅਹਿਮਦ ਦਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਜਿਨਸੀ ਤੌਰ ’ਤੇ ਤੰਗ ਕਰਨ ਦਾ ਇਤਿਹਾਸ ਸੀ, ਜਦੋਂ ਕਿ ਚੌਥਾ ਮੁਲਜ਼ਮ ਕਾਲਜ ਦਾ ਸੁਰੱਖਿਆ ਗਾਰਡ ਹੈ। ਮੁਲਜ਼ਮਾਂ ਦੀ ਤਿੱਕੜੀ ਅਜਿਹੀਆਂ ਘਟਨਾਵਾਂ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਰਿਕਾਰਡ ਕਰਦੀ ਅਤੇ ਬਾਅਦ ਵਿੱਚ ਫੁਟੇਜ ਦੀ ਵਰਤੋਂ ਪੀੜਤਾਂ ਨੂੰ ਬਲੈਕਮੇਲ ਕਰਨ ਲਈ ਕਰਦੀ ਸੀ। ਪੁਲਸ ਅਧਿਕਾਰੀ ਨੇ ਕਿਹਾ, ‘‘ਪੂਰਾ ਮਾਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਤਿੰਨੇ ਕਈ ਦਿਨਾਂ ਤੋਂ ਪੀੜਤਾ ’ਤੇ ਇਹ ਤਸ਼ੱਦਦ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।’’