ਡੀ ਐੱਸ ਪੀ ਗਿ੍ਰਫਤਾਰ

0
136

ਚੰਡੀਗੜ੍ਹ : ਫਰੀਦਕੋਟ ਵਿੱਚ ਮਹਿਲਾ ਸੈੱਲ ’ਚ ਤਾਇਨਾਤ ਡੀ ਐੱਸ ਪੀ (ਅਪਰਾਧ) ਰਾਜਨਪਾਲ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ ਆਪਣੇ ਖਿਲਾਫ ਦਾਇਰ ਭਿ੍ਰਸ਼ਟਾਚਾਰ ਨਾਲ ਸੰਬੰਧਤ ਸ਼ਿਕਾਇਤ ਨੂੰ ਰਫ਼ਾ-ਦਫ਼ਾ ਕਰਵਾਉਣ ਲਈ ਐੱਸ ਐੱਸ ਪੀ ਦਫ਼ਤਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਸਰਕਾਰ ਦੀ ‘ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ’ ਤਹਿਤ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।
ਨਿਪਾਹ ਦਾ ਖਤਰਾ
ਤਿਰੁਅਨੰਤਪੁਰਮ : ਕੇਰਲਾ ਵਿੱਚ ਸ਼ੁੱਕਰਵਾਰ ਤਿੰਨ ਉੱਤਰੀ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ, ਜਦੋਂ ਦੋ ਵਿਅਕਤੀਆਂ ਵਿੱਚ ਨਿਪਾਹ ਵਾਇਰਸ ਦੀ ਲਾਗ ਦੇ ਸੰਭਾਵੀ ਲੱਛਣ ਦੇਖੇ ਗਏ। ਅਧਿਕਾਰੀਆਂ ਨੂੰ ਸੂਬੇ ਵਿੱਚ ਮਹਾਂਮਾਰੀ ਦੇ ਮੁੜ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਕੋਜ਼ੀਕੋਡ, ਮਲੱਪਪੁਰਮ ਅਤੇ ਪਲੱਕੜ ਜ਼ਿਲ੍ਹਿਆਂ ਵਿੱਚ ਸਿਹਤ ਸੰਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਜ਼ਮੀਨਾਂ ਖੋਹਣ ਨਹੀਂ ਦੇਵਾਂਗੇ : ਜਾਖੜ
ਚੰਡੀਗੜ੍ਹ : ਸੁਨੀਲ ਜਾਖੜ ਦੀ ਅਗਵਾਈ ’ਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਅਤੇ ਸੂਬਾਈ ਆਗੂ ਵਿਨੀਤ ਜੋਸ਼ੀ ਵੀ ਉਨ੍ਹਾਂ ਦੇ ਨਾਲ ਸਨ। ਜਾਖੜ ਨੇ ਰਾਜਪਾਲ ਨਾਲ ਮਿਲਣੀ ਮਗਰੋਂ ਕਿਹਾ ਕਿ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦੀ ਜਬਰੀ ਜ਼ਮੀਨ ਖੋਹਣ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਲੱਖ ਦੀ ਸਕੂਟੀ, 14 ਲੱਖ ਦਾ ਨੰਬਰ
ਸ਼ਿਮਲਾ : ਹਿਮਾਚਲ ਦੇ ਹਮੀਰਪੁਰ ਵਾਸੀ ਸੰਜੀਵ ਕੁਮਾਰ ਨੇ ਆਪਣੀ ਲਗਪਗ ਇੱਕ ਲੱਖ ਰੁਪਏ ਦੀ ਸਕੂਟੀ ਲਈ 14 ਲੱਖ ਰੁਪਏ ਦਾ ਨੰਬਰ ਖਰੀਦਿਆ। ਟਰਾਂਸਪੋਰਟ ਵਿਭਾਗ ਵੱਲੋਂ ਕਰਵਾਈ ਗਈ ਆਨਲਾਈਨ ਨਿਲਾਮੀ ’ਚ ਸੰਜੀਵ ਨੇ ਐੱਚ ਪੀ 21 ਸੀ-0001 ਨੰਬਰ ਪ੍ਰਾਪਤ ਕਰਨ ਲਈ 14 ਲੱਖ ਰੁਪਏ ਦੀ ਬੋਲੀ ਲਗਾਈ। ਨਿਲਾਮੀ ’ਚ ਸਿਰਫ ਦੋ ਲੋਕਾਂ ਨੇ ਭਾਗ ਲਿਆ। ਦੂਜਾ ਬੋਲੀ ਲਗਾਉਣ ਵਾਲਾ ਸੋਲਨ ਜ਼ਿਲ੍ਹੇ ਦਾ ਸੀ, ਜਿਸਨੇ 13.5 ਲੱਖ ਰੁਪਏ ਤਕ ਦੀ ਬੋਲੀ ਲਗਾਈ ਸੀ।