ਧਰਮਸ਼ਾਲਾ : ਤਿੱਬਤੀਆਂ ਦੇ ਅਧਿਆਤਮਕ ਆਗੂ ਦਲਾਈਲਾਮਾ ਐਤਵਾਰ 90 ਸਾਲ ਦੇ ਹੋ ਗਏ ਹਨ ਤੇ ਇੱਥੇ ਉਨ੍ਹਾ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ।
ਉਨ੍ਹਾ ਦੇ ਪੈਰੋਕਾਰਾਂ ਨੇ ਇੱਕ ਹਫਤਾ ਜਸ਼ਨ ਮਨਾਏ। ਦਲਾਈਲਾਮਾ ਨੇ ਚੀਨ ’ਤੇ ਹਮਲੇ ਕੀਤੇ ਤੇ 130 ਸਾਲ ਤੋਂ ਵੱਧ ਜਿਊਣ ਅਤੇ ਮਰਨ ਤੋਂ ਬਾਅਦ ਪੁਨਰਜਨਮ ਲੈਣ ਬਾਰੇ ਗੱਲ ਕੀਤੀ। ਨੋਬਲ ਪੁਰਸਕਾਰ ਜੇਤੂ ਦਲਾਈਲਾਮਾ ਨੇ ਚੀਨੀ ਸ਼ਾਸਨ ਵਿਰੁੱਧ ਵਿਦਰੋਹ ਦੇ ਮੱਦੇਨਜ਼ਰ 1959 ਵਿੱਚ ਆਪਣੇ ਜੱਦੀ ਤਿੱਬਤ ਨੂੰ ਛੱਡ ਦਿੱਤਾ ਸੀ ਤੇ ਲੱਖਾਂ ਤਿੱਬਤੀਆਂ ਨਾਲ ਭਾਰਤ ਵਿੱਚ ਸ਼ਰਨ ਲਈ ਸੀ ਅਤੇ ਉਹ ਉਦੋਂ ਤੋਂ ਤਿੱਬਤੀ ਲੋਕਾਂ ਲਈ ਖੁਦਮੁਖਤਿਆਰੀ ਅਤੇ ਧਾਰਮਿਕ ਆਜ਼ਾਦੀ ਦੀ ਮੰਗ ਕਰਦੇ ਆ ਰਹੇ ਹਨ।