ਤੇਲ ਅਵੀਵ : ਇਜ਼ਰਾਈਲੀ ਫੌਜ ਨੇ ਮੰਗਲਵਾਰ ਦੱਸਿਆ ਕਿ ਗਾਜ਼ਾ ਵਿੱਚ ਇੱਕ ਹਮਲੇ ਵਿੱਚ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ ਹਨ, ਜਦੋਂ ਕਿ ਫਲਸਤੀਨੀ ਖੇਤਰ ਵਿੱਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ਵਿੱਚ ਲੜਾਈ ਨੂੰ ਰੋਕਣ ਲਈ ਜੰਗਬੰਦੀ ਯੋਜਨਾ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਲਈ ਅਮਰੀਕਾ ਵਿੱਚ ਹਨ।




