ਬੱਚੀ ਤੀਜੀ ਮੰਜ਼ਲ ਦੀ ਗਰਿੱਲ ’ਚ ਫਸੀ

0
78

ਪੁਣੇ : ਮੰਗਲਵਾਰ ਸਵੇਰੇ ਕਰੀਬ 9 ਵਜੇ ਗੁਜਰ ਨਿੰਬਾਲਕਰਵਾੜੀ ਇਲਾਕੇ ਦੀ ਸੋਨਾਵਣੇ ਬਿਲਡਿੰਗ ਵਿੱਚ ਚਾਰ ਸਾਲ ਦੀ ਬੱਚੀ ਤੀਜੀ ਮੰਜ਼ਲ ਦੀ ਗਰਿਲ ਵਿੱਚ ਫਸ ਕੇ ਲਟਕ ਗਈ। ਮਾਂ ਉਸ ਨੂੰ ਘਰ ਵਿੱਚ ਬੰਦ ਕਰਕੇ ਵੱਡੀ ਬੇਟੀ ਨੂੰ ਸਕੂਲ ਬੱਸ ’ਚ ਚੜ੍ਹਾਉਣ ਗਈ ਸੀ।
ਬੱਚੀ ਖੇਡਦੀ-ਖੇਡਦੀ ਖਿੜਕੀ ਕੋਲ ਪੁੱਜ ਗਈ ਤੇ ਗਰਿਲ ਨਾਲ ਬਾਹਰ ਲਟਕ ਗਈ। ਉਸ ਦਾ ਸਿਰ ਗਰਿਲ ਵਿੱਚ ਅਟਕ ਗਿਆ। ਉਸੇ ਬਿਲਡਿੰਗ ਵਿੱਚ ਰਹਿਣ ਵਾਲਾ ਇਕ ਫਾਇਰ ਫਾਈਟਰ ਬੱਚੀ ਨੂੰ ਦੇਖ ਕੇ ਤੁਰੰਤ ਤੀਜੀ ਮੰਜ਼ਲ ’ਤੇ ਪੁੱਜਾ। ਦਰਵਾਜ਼ਾ ਬੰਦ ਹੋਣ ’ਤੇ ਹੇਠਾਂ ਆ ਕੇ ਬੱਚੀ ਦੀ ਮਾਂ ਨੂੰ ਸੂਚਿਤ ਕੀਤਾ। ਇਸ ਦੇ ਬਾਅਦ ਦੋਹਾਂ ਨੇ ਉਪਰ ਜਾ ਕੇ ਬੱਚੀ ਨੂੰ ਬਚਾਇਆ।