ਮੋਦੀ ਦਾ ਗੁਜਰਾਤ ਮਾਡਲ

0
74

ਵਡੋਦਰਾ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਵਧਣ ਦਾ ਖਦਸਾ ਹੈ। ਮੱਧ ਗੁਜਰਾਤ ਨੂੰ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦੇ ਮਾਹੀਸਾਗਰ ਨਦੀ ’ਤੇ ਸਥਿਤ ਗੰਭੀਰਾ ਪੁਲ ਪਦਰਾ ਕਸਬੇ ਨੇੜੇ ਸਥਿਤ ਹੈ। ਸਵੇਰੇ ਕਰੀਬ 7.30 ਵਜੇ ਪੁਲ ਦਾ 10 ਤੋਂ 15 ਮੀਟਰ ਲੰਮਾ ਸਲੈਬ ਡਿੱਗ ਗਿਆ। ਪੁਲ ਡਿੱਗਣ ਕਾਰਨ ਦੋ ਟਰੱਕ, ਦੋ ਵੈਨਾਂ ਅਤੇ ਇੱਕ ਆਟੋ ਰਿਕਸ਼ਾ ਨਦੀ ਵਿੱਚ ਡਿੱਗ ਗਏ। ਦੋ ਹੋਰ ਵਾਹਨ ਡਿਗਦੇ ਬਚੇ। ਇੱਕ ਦੋਪਹੀਆ ਵਾਹਨ ’ਤੇ ਸਵਾਰ ਤਿੰਨ ਵਿਅਕਤੀ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਪ੍ਰਧਾਨ ਮੰਤਰੀ ਦਫਤਰ ਨੇ ਹਰੇਕ ਮਿ੍ਰਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। 31 ਮਾਰਚ 2016 ਨੂੰ ਕੋਲਕਾਤਾ ਫਲਾਈਓਵਰ ਡਿੱਗਣ ’ਤੇ ਮੋਦੀ ਨੇ ਕਿਹਾ ਸੀ, ‘ਇਹ ਐਕਟ ਆਫ ਗੌਡ ਨਹੀਂ, ਐਕਟ ਆਫ ਫਰਾਡ’ ਹੈ। ਹੁਣ ਪੁਲ ਡਿੱਗਣ ਤੋਂ ਬਾਅਦ ਤਿ੍ਰਣਮੂਲ ਕਾਂਗਰਸ ਨੇ ਪੁੱਛਿਆ ਹੈ ਕਿ ਕੀ ਇਹ ਐਕਟ ਆਫ ਫਰਾਡ ਨਹੀਂ?