ਨਵੀਂ ਦਿੱਲੀ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤੇ ਵਪਾਰਕ ਐਕਸੀਓਮ-4 ਮਿਸ਼ਨ ਨਾਲ ਸੰਬੰਧਤ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ 18 ਦਿਨਾਂ ਦੇ ਕਿਆਮ ਮਗਰੋਂ ਪਰਤ ਰਹੇ ਹਨ। ਧਰਤੀ ’ਤੇ ਵਾਪਸੀ 22.5 ਘੰਟਿਆਂ ਵਿੱਚ ਹੋਵੇਗੀ ਅਤੇ ਚਾਲਕ ਦਲ ਦੇ ਕੈਲੀਫੋਰਨੀਆ ਦੇ ਸਾਹਿਲ ’ਤੇ ਕਰੀਬ 4:31 ਵਜੇ (ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3:01 ਵਜੇ) ’ਤੇ ਉਤਰਨ ਦੀ ਉਮੀਦ ਹੈ।



