ਟਰੰਪ ਦੀਆਂ ਲੱਤਾਂ ਸੁੱਜੀਆਂ

0
93

ਵਾਸ਼ਿੰਗਟਨ : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨਸਾਂ ਦੀ ਬਿਮਾਰੀ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਦੱਸਿਆ ਕਿ ਟਰੰਪ ਦੀਆਂ ਲੱਤਾਂ ਦੇ ਹੇਠਲੇ ਹਿੱਸੇ ਵਿੱਚ ਸੋਜ ਹੈ ਅਤੇ ਉਨ੍ਹਾ ਦੇ ਸੱਜੇ ਹੱਥ ’ਤੇ ਸੱਟ ਦੇ ਨਿਸ਼ਾਨ ਹਨ। ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਟਰੰਪ ਦੇ ਗਿੱਟਿਆਂ ਵਿੱਚ ਸੋਜ ਅਤੇ ਹੱਥ ਦੇ ਪ੍ਰਭਾਵਤ ਹਿੱਸੇ ’ਤੇ ਮੇਕਅਪ ਦੀ ਇੱਕ ਪਰਤ ਦੇਖੀ ਗਈ। ਵ੍ਹਾਈਟ ਹਾਊਸ ਦੀ ਤਰਜਮਾਨ ਕੈਰੋਲੀਨ ਲੇਵਿਟ ਨੇ ਪ੍ਰੈਸ ਕਾਨਫਰੰਸ ਵਿੱਚ ਟਰੰਪ ਦੇ ਡਾਕਟਰ ਦਾ ਪੱਤਰ ਪੜ੍ਹਦੇ ਹੋਏ ਕਿਹਾ ਕਿ ਦੋਵੇਂ ਬਿਮਾਰੀਆਂ ਆਮ ਹਨ। ਲੱਤ ਵਿੱਚ ਸੋਜ ਇੱਕ ਆਮ ਨਸਾਂ ਦੀ ਬਿਮਾਰੀ ਕਾਰਨ ਹੈ ਅਤੇ ਬਹੁਤ ਸਾਰੇ ਲੋਕਾਂ ਨਾਲ ਹੱਥ ਮਿਲਾਉਣ ਕਾਰਨ ਹੱਥ ਵਿੱਚ ਸੱਟ ਲੱਗੀ ਹੈ।