ਸਲੀਪਿੰਗ ਪਿ੍ਰੰਸ ਦਾ ਦੇਹਾਂਤ

0
108

ਨਵੀਂ ਦਿੱਲੀ : ਸਾਊਦੀ ਅਰਬ ਦੇ ਸਲੀਪਿੰਗ ਪਿ੍ਰੰਸ ਦੇ ਨਾਂਅ ਨਾਲ ਮਸ਼ਹੂਰ ਅਲ ਵਲੀਦ ਬਿਨ ਖਾਲਿਦ ਦਾ ਦੇਹਾਂਤ ਹੋ ਗਿਆ ਹੈ। 2005 ਵਿੱਚ ਲੰਡਨ ’ਚ ਕਾਰ ਹਾਦਸੇ ਤੋਂ ਬਾਅਦ ਉਹ ਪਿਛਲੇ 20 ਸਾਲ ਤੋਂ ਕੌਮਾ ’ਚ ਸੀ। ਪਿ੍ਰੰਸ ਅਲ ਵਲੀਦ ਸਾਊਦੀ ਅਰਬ ਦੇ ਸ਼ਾਹੀ ਪਰਵਾਰ ਦੇ ਮੈਂਬਰ ਪਿ੍ਰੰਸ ਖਾਲਿਦ ਬਿਨ ਤਲਾਲ ਅਲ ਸਊਦ ਦਾ ਸਭ ਤੋਂ ਵੱਡਾ ਪੁੱਤਰ ਤੇ ਅਰਬਪਤੀ ਪਿ੍ਰੰਸ ਅਲ ਵਲੀਦ ਬਿਨ ਤਲਾਲ ਦਾ ਭਤੀਜਾ ਸੀ। 15 ਸਾਲ ਦੀ ਉਮਰ ’ਚ ਬਿ੍ਰਟੇਨ ਦੇ ਇਕ ਮਿਲਟਰੀ ਕਾਲਜ ’ਚ ਪੜ੍ਹਾਈ ਦੌਰਾਨ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।