ਬਿਜਲੀ ਬੋਰਡ ਦੇ ਸਾਥੀਆਂ ਵੱਲੋਂ ਪਾਰਟੀ ਕਾਂਗਰਸ ਲਈ ਸਵਾ ਲੱਖ ਰੁਪਏ ਅਰਸ਼ੀ ਨੂੰ ਭੇਟ

0
134

ਬਠਿੰਡਾ : ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਰਜਿ: ਨੰਬਰ 14/1965 ਦੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਪਹਿਲੀ ਕਿਸ਼ਤ ਦੇ ਤੌਰ ’ਤੇ ਸਵਾ ਲੱਖ ਰੁਪਏ ਬਠਿੰਡਾ ਵਿਖੇ ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੂੰ ਭੇਟ ਕੀਤੇ ਗਏ।ਇਸ ਸਮੇਂ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਪੂਰਨ ਸਿੰਘ ਗੁੰਮਟੀ ਕਲਾਂ, ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਬਰਗਾੜੀ, ਸਰਕਲ ਪੈਟਰਨ ਮੱਘਰ ਸਿੰਘ ਮਹਿਰਾਜ, ਬਠਿੰਡਾ ਸਰਕਲ ਦੇ ਪ੍ਰਧਾਨ ਅਰੁਨ ਕੁਮਾਰ, ਸਰਕਲ ਮੀਤ ਪ੍ਰਧਾਨ ਰਾਜਵਿੰਦਰ ਦਾਸ ਜੋਗਾ, ਸਬ-ਡਵੀਜ਼ਨ ਭਗਤਾ ਭਾਈ ਦੇ ਸਕੱਤਰ ਮਹਿੰਦਰਪਾਲ ਸਿੰਘ ਹਾਜ਼ਰ ਸਨ। ਇਸ ਦੌਰਾਨ ਜਥੇਬੰਦੀ ਦੇ ਪੈਟਰਨ ਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਲਹਿਰ ਦੇ ਭੀਸ਼ਮ ਪਿਤਾਮਾ ਕਰਮ ਚੰਦ ਭਾਰਦਵਾਜ ਨੇ ਟੈਲੀਫੋਨ ’ਤੇ ਸਾਥੀ ਅਰਸ਼ੀ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਾਡੀ ਪਹਿਲੀ ਕਿਸ਼ਤ ਹੀ ਹੈ, ਫੰਡ ਕੁਲੈਕਸਨ ਵੱਡੇ ਪੱਧਰ ’ਤੇ ਜਾਰੀ ਹੈ, ਅਸੀਂ ਪਾਰਟੀ ਦੀ ਆਸ ਮੁਤਾਬਕ ਹੀ ਫੰਡ ਵਿੱਚ ਯੋਗਦਾਨ ਪਾਵਾਂਗੇ।ਸਾਥੀ ਅਰਸ਼ੀ ਨੇ ਜਥੇਬੰਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਕਾਂਗਰਸ ਦੀ ਮਹਿਮਾਨ-ਨਿਵਾਜ਼ੀ ਕਰਨ ਦਾ ਅਵਸਰ ਮਿਲਣਾ ਪੰਜਾਬ ਦੀ ਪਾਰਟੀ ਲਈ ਮਾਣ ਵਾਲੀ ਗੱਲ ਹੈ। ਪਾਰਟੀ ਇਸ ਨੂੰ ਇੱਕ ਚੈਲੰਜ ਦੇ ਤੌਰ ’ਤੇ ਲੈ ਕੇ ਤਿਆਰੀਆਂ ਕਰ ਰਹੀ ਹੈ ਤੇ ਹਰ ਤਰ੍ਹਾਂ ਨਾਲ ਕਾਂਗਰਸ ਨੂੰ ਸਫ਼ਲ ਕਰਾਂਗੇ। ਤਿਆਰੀਆਂ ਅੰਤਮ ਪੜਾਅ ਵਿੱਚ ਪੁੱਜ ਚੁੱਕੀਆਂ ਹਨ। ਮਹਾਂ-ਸੰਮੇਲਨ ਦੀ ਸਫਲਤਾ ਲਈ ਪਾਰਟੀ ਨੇ ਪੂਰੀ ਸ਼ਕਤੀ ਝੋਕ ਦਿੱਤੀ ਹੈ।