14.2 C
Jalandhar
Monday, December 23, 2024
spot_img

ਡੇਰਾ ਸਮਰਥਕਾਂ ਤੇ ਨਿਹੰਗਾਂ ਵਿਚਾਲੇ ਤਣਾਅ ਬਰਕਰਾਰ

ਰਈਆ (ਬਲਰਾਜ ਸਿੰਘ ਰਾਜਾ)-ਕਸਬਾ ਬਿਆਸ ਜੀ ਟੀ ਰੋਡ ’ਤੇ ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਵਿਚਕਾਰ ਤਕਰਾਰ ਮਗਰੋਂ ਸੋਮਵਾਰ ਵੀ ਸਥਿਤੀ ਤਣਾਅ ਭਰੀ ਰਹੀ। ਪੁਲਸ ਅਧਿਕਾਰੀਆਂ ਵੱਲੋਂ ਸਥਿਤੀ ’ਤੇ ਕਾਬੂ ਰੱਖਣ ਲਈ ਘਟਨਾ ਸਥਾਨ ’ਤੇ ਭਾਰੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਹੋਏ ਹਨ। ਏ ਡੀ ਜੀ ਪੀ ਪੰਜਾਬ ਅਰਪਿਤ ਸ਼ੁਕਲਾ ਨੇ ਕਿਹਾ ਪਹਿਲਾ ਕੰਮ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨਾ ਹੈ। ਐਤਵਾਰ ਸ਼ਾਮੀ ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕਾਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾ ਵਿਚਕਾਰ ਗਾਵਾਂ ਨੂੰ ਲੈ ਕੇ ਤਕਰਾਰ ਵੱਡੇ ਝਗੜੇ ਵਿਚ ਤਬਦੀਲ ਹੋਣ ਕਾਰਨ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ ਅਤੇ ਵਹੀਕਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਸਥਿਤੀ ਨੂੰ ਕਾਬੂ ’ਚ ਰੱਖਣ ਲਈ ਪੁਲਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਸੀ। ਸ਼ੁਕਲਾ ਨੇ ਕਿਹਾ ਕਿ ਇਹ ਕਿਸੇ ਧਰਮ ਦਾ ਮਸਲਾ ਨਹੀਂ, ਇਹ ਜ਼ਮੀਨ ਦਾ ਮਸਲਾ ਹੈ। ਦੋਵਾਂ ਧਿਰਾਂ ਨੂੰ ਸ਼ਾਂਤ ਕਰਕੇ ਜਾਂਚ ਕੀਤੀ ਜਾਵੇਗੀ ਕਿ ਕਿਸ ਨੇ ਕਿਥੇ ਗਲਤੀ ਕੀਤੀ ਹੈ।

Related Articles

LEAVE A REPLY

Please enter your comment!
Please enter your name here

Latest Articles